ਬ੍ਰਿਟਿਸ਼ ਕਮੈਂਟੇਟਰ ਕੈਟੀ ਹਾਪਕਿੰਨਜ਼ ਦਾ ਵੀਜ਼ਾ ਰੱਦ

ਸਿਡਨੀ ਦੇ ਹੋਟਲ ਕੁਆਰਨਟੀਨ ਬਾਰੇ ਸੋਸ਼ਲ ਮੀਡੀਆ ਉਪਰ ਭੜਕਾਊ ਖੁਲਾਸੇ ਕਰਨ ਵਾਲੀ ਬ੍ਰਿਟਿਸ਼ ਕਮੈਂਟੇਟਰ ਕੈਟੀ ਹਾਪਕਿੰਨਜ਼ ਦਾ ਵੀਜ਼ਾ ਫੈਡਰਲ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਫੌਰਨ ਦੇਸ਼ ਛੱਡ ਕੇ ਜਾਣ ਦੀ ਤਾਕੀਦ ਵੀ ਕੀਤੀ ਗਈ ਹੈ। ਉਹ ਆਸਟ੍ਰੇਲੀਆ, ਸੈਵਨ ਨੈਟਵਰਕ ਦੇ ਵੱਡੇ ਪ੍ਰਾਗਰਾਮ (ਬਿਗ ਬਰਦਰ) ਵਿੱਚ ਅਹਿਮ ਭੂਮਿਕਾ ਨਿਭਾਉਣ ਆਏ ਸਨ ਜਿਸ ਕਰਕੇ ਆਸਟ੍ਰੇਲੀਆਈ ਸਰਕਾਰ ਨੇ ਉਨਾ੍ਹਂ ਨੂੰ ਵੀਜ਼ਾ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੂੰ ਉਕਤ ਪ੍ਰੋਗਰਾਮ ਵਿੱਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ।
ਘਰੇਲੂ ਮਾਮਲਿਆਂ ਦੇ ਮੰਤਰੀ ਸ੍ਰੀਮਤੀ ਕੇਰਨ ਐਂਡ੍ਰਿਊਜ਼ ਨੇ ਇਸ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਕੈਟੀ ਹਾਪਕਿੰਨਜ਼ ਨੂੰ ਆਸਟ੍ਰੇਲੀਆ ਅੰਦਰ ਰਾਜ ਸਰਕਾਰ ਦੀ ਮਦਦ ਕਰਨ ਅਤੇ ਅਰਥ ਵਿਵਸਥਾ ਨੂੰ ਕੁੱਝ ਫਾਇਦਾ ਪਹੁੰਚਾਉਣ ਦੇ ਇਰਾਦੇ ਨਾਲ, ਬਾਹਰਲੇ ਦੇਸ਼ਾਂ ਵਿੱਚ ਫਸੇ ਹਜ਼ਾਰਾਂ ਆਸਟ੍ਰੇਲੀਆਈ ਨਾਗਰਿਕਾਂ ਦੇ ਦੇਸ਼ ਵਾਪਸੀ ਦੇ ਨਿਯਮ ਨੂੰ ਅੱਖੋਂ ਪਰੋਖੇ ਕਰਕੇ ਅਤੇ ਸੈਵਨ ਨੈਟਵਰਕ ਦੀ ਬੇਨਤੀ ਕਾਰਨ ਇੱਥੇ ਬੁਲਾਇਆ ਗਿਆ ਸੀ ਪਰੰਤੂ ਉਹ ਸਰਕਾਰ ਦੇ ਇਰਾਦਿਆਂ ਉਪਰ ਖਰੇ ਨਹੀਂ ਉਤਰੇ ਅਤੇ ਇਸ ਵਾਸਤੇ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks