ਟ੍ਰਾਂਸਜੈਂਡਰਾਂ ਦੇ ਮਾਮਲੇ ਵਿੱਚ ਮੈਂ ਸਪਸ਼ਟ ਹਾਂ -ਕੈਥਰੀਨ ਡੇਵਸ

ਸਿਡਨੀ ਦੀ ਵਾਰਿੰਗਾਹ ਸੀਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ -ਕੈਥਰੀਨ ਡੇਵਸ ਨੇ ਕਿਹਾ ਕਿ ਉਸਨੂੰ ਟ੍ਰਾਂਸਜੈਂਡਰਾਂ ਵਾਲੇ ਮਾਮਲੇ ਪ੍ਰਤੀ ਕਿਸੇ ਕਿਸਮ ਦਾ ਡਰ-ਭੈਅ ਨਹੀਂ ਹੈ ਸਗੋਂ ਉਹ ਤਾਂ ਇਸ ਦੇ ਹਿਮਾਇਤੀ ਹੀ ਰਹੇ ਹਨ। 1990ਵਿਆਂ ਦੌਰਾਨ ਤਾਂ ਉਹ ਆਪ ਖੁਦ ਵੀ ‘ਮਾਰਗੀ ਗ੍ਰਾਸ’ ਵਿੱਚ ਜਾਂਦੇ ਰਹੇ ਹਨ ਅਤੇ ਉਨ੍ਹਾਂ ਨੇ ਇੱਕੋ ਲਿੰਗ ਦਰਮਿਆਨ ਵਿਆਹ ਸ਼ਾਦੀਆਂ ਆਦਿ ਲਈ ਵੋਟ ਵੀ ਪਾਈ ਸੀ।
ਖੇਡਾਂ ਪ੍ਰਤੀ ਉਨ੍ਹਾਂ ਨੇ ਸਪਸ਼ਟ ਕਰਦਿਆਂ ਕਿਹਾ ਕਿ ਔਰਤਾਂ ਅਤੇ ਲੜਕੀਆਂ ਨੂੰ ਵਧੀਆ ਖਿਡਾਰੀ ਬਣਨਾ ਚਾਹੀਦਾ ਹੈ ਅਤੇ ਖੇਡਾਂ ਵਿੱਚ ਵਧੀਆ ਟੀਮਾਂ ਦੀ ਉਸਾਰੀ ਕਰਨੀ ਚਾਹੀਦੀ ਹੈ ਪਰੰਤੂ ਇਸ ਦਾ ਇਹ ਮਤਲਭ ਨਹੀਂ ਕਿ ਖੇਡਾਂ ਵਿੱਚ ਆਉਣ ਵਾਲੀਆਂ ਦਿੱਕਤਾਂ, ਮੁਸੀਬਤਾਂ ਆਦਿ ਤੋਂ ਮੂੰਹ ਹੀ ਮੋੜ ਲਿਆ ਜਾਵੇ ਕਿਉਂਕਿ ਕਈ ਲਹਿਜ਼ਿਆਂ ਵਿੱਚ ਲੜਕੀਆਂ ਅਤੇ ਮਹਿਲਾਵਾਂ ਵਾਸਤੇ ਬਰਾਬਰੀ ਦੀ ਪ੍ਰਤੀਯੋਗਿਤਾ ਨਹੀਂ ਰਹਿ ਜਾਂਦੀ ਅਤੇ ਖੇਡਾਂ ਵਿੱਚ ਪ੍ਰਤੀਯੋਗੀਆਂ ਦਾ ਆਪਸੀ ਸਹਿਯੋਗ ਅਤੇ ਬਰਾਬਰਤਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ।
ਦਰਅਸਲ ਉਨ੍ਹਾਂ ਦੇ ਇਸੇ ਬਿਆਨ ਨੂੰ ਮੌਜੂਦਾ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੇ ਤੋੜ ਮਰੋੜ ਕੇ ਪੇਸ਼ ਕੀਤਾ ਅਤੇ ਕਿਹਾ ਕਿ ਉਹ ਟ੍ਰਾਂਸਜੈਂਡਰਾਂ (ਪੁਰਸ਼ ਤੋਂ ਬਣੀਆਂ ਮਹਿਲਾਵਾਂ) ਦੇ ਖੇਡਾਂ ਵਾਲੀਆਂ ਮਹਿਲਾਵਾਂ ਦੀ ਟੀਮ ਵਿੱਚ ਹਿੱਸਾ ਲੈਣ ਦੇ ਖ਼ਿਲਾਫ਼ ਹਨ।

Install Punjabi Akhbar App

Install
×