ਕੈਥਰਿਨ ਡੇਵਸ -ਬਣਾ ਰਹੀ ਮੀਡੀਆ ਤੋਂ ਦੂਰੀ, ਮੀਡੀਆ ਵਿੱਚ ਗੁੱਸਾ

ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਘਿਰੀ ਲਿਬਰਲ ਪਾਰਟੀ ਦੀ ਉਮੀਦਵਾਰ -ਕੈਥਰਿਨ ਡੇਵਸ, ਜਿਸਨੂੰ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਉਣ ਵਾਲੀਆਂ ਫੈਡਰਲ ਚੋਣਾਂ ਦੌਰਾਨ ਨਿਊ ਸਾਊਥ ਵੇਲਜ਼ ਦੇ ਵਾਰਿੰਗਾਹ ਸੀਟ ਤੋਂ ਉਮੀਦਵਾਰ ਐਲਾਨਿਆ ਹੈ, ਹੁਣ ਮੀਡੀਆ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਹੈ। ਅਸਲ ਗੱਲ ਇਹ ਹੈ ਕਿ ਬੀਤੇ ਕੱਲ੍ਹ ਕੈਥਰਿਨ ਨੇ ਸਿਡਨੀ ਵਿਖੇ ਫੋਰੈਸਟਵਿਲੇ ਆਰ.ਐਸ.ਐਲ. ਵਿੱਚ ਇੱਕ ਰਾਜਨੀਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਵੀ ਸਿੱਧੇ ਤੇ ਹੀ ਉਨ੍ਹਾਂ ਨੇ ਮੀਡੀਆ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖਿਆ ਅਤੇ ਇਸ ਤੋਂ ਇਲਾਵਾ ਆਪਣੇ ਵੋਟਰਾਂ ਅਤੇ ਪਾਰਟੀ ਦੇ ਦੂਸਰੇ ਮੈਂਬਰਾਂ ਨੂੰ ਵੀ 45 ਮਿਨਟ ਤੱਕ ਦਾ ਇੰਤਜ਼ਾਰ ਕਰਵਾਇਆ ਕਿਉਂਕਿ ਇਸ ਸਮੇਂ ਦੌਰਾਨ ਕੈਥਰਿਨ ਆਪਣੇ ਸਲਾਹਕਾਰਾਂ ਨਾਲ ਯੋਜਨਾਵਾਂ ਬਣਾਉਣ ਵਿੱਚ ਵਿਅਸਤ ਸਨ।
ਇਸ ਤੋਂ ਪਹਿਲਾਂ ਉਹ ਆਪਣੀਆਂ ਟਵੀਟਰ ਦੀਆਂ ਪੋਸਟਾਂ ਕਾਰਨ ਵਿਵਾਦਾਂ ਵਿੱਚ ਰਹੇ ਹਨ ਜਿਸ ਵਿੱਚ ਉਹ ਟ੍ਰਾਂਸਜੈਂਡਰਾਂ ਆਦਿ ਦੇ ਮਹਿਲਾਵਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਨੂੰ ਚੰਗਾ ਨਹੀਂ ਸਮਝਦੇ ਅਤੇ ਇਸ ਦੇ ਸਿਰੇ ਤੋਂ ਹੀ ਖ਼ਿਲਾਫ਼ ਹਨ। ਬੇਸ਼ੱਕ ਇਸ ਸਮੇਂ ਉਹ ਆਪਣੀਆਂ ਅਜਿਹੀਆਂ ਪੋਸਟਾਂ ਨੂੰ ਡਿਲੀਟ ਕਰ ਚੁਕੇ ਹਨ ਪਰੰਤੂ ਮੀਡੀਆ ਦਾ ਸਾਹਮਣਾ ਨਾ ਕਰਨ ਤੋਂ ਇਹ ਸਾਫ ਜ਼ਾਹਿਰ ਹੈ ਕਿ ਉਹ ਆਪਣਾ ਆਪ ਮੀਡੀਆ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੁੰਦੇ।
ਮੀਡੀਆ ਤੋਂ ਮੁਖ਼ਾਤਿਬ ਹੋਣ ਦੀ ਬਜਾਏ ਉਨ੍ਹਾਂ ਇੱਕ ਸਟੇਟਮੈਂਟ ਦੇ ਕੇ ਮੀਡੀਆ ਨੂੰ ਖਾਰਿਜ ਕਰ ਦਿੱਤਾ -”ਮੈਂ ਹਮੇਸ਼ਾ ਮਹਿਲਾਵਾਂ ਅਤੇ ਬੱਚਿਆਂ ਦੇ ਹੱਕ ਵਾਸਤੇ ਲੜਦੀ ਰਹੀ ਹਾਂ ਅਤੇ ਹੁਣ ਵਾਰਿੰਗਾਹ ਦੀ ਸੀਟ ਲਈ ਵੀ ਲੜਾਂਗੀ….।”

Install Punjabi Akhbar App

Install
×