ਗੱਲਬਾਤ ਲਈ ਤਿਆਰ, ਲੇਕਿਨ ਕਸ਼ਮੀਰ ਮੁੱਦਾ ਨਹੀਂ ਛੱਡਾਂਗੇ – ਸਰਤਾਜ ਅਜ਼ੀਜ਼

azizਭਾਰਤ ਤੇ ਪਾਕਿਸਤਾਨ ਦੇ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ( ਐਨਐਸਏ ) ਪੱਧਰ ਦੀ ਗੱਲ ਬਾਤ ‘ਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਬੈਠਕ ਲਈ ਨਵੀਂ ਦਿੱਲੀ ਜਾਣ ਨੂੰ ਹੁਣ ਵੀ ਤਿਆਰ ਹਨ। ਅਜ਼ੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਹੁਣ ਵੀ ਰਾਸ਼ਟਰੀ ਸੁਰੱਖਿਆ ਸਲਾਹਕਾਰ ( ਐਨਐਸਏ ) ਪੱਧਰ ਦੀ ਗੱਲ ਬਾਤ ‘ਚ ਬਿਨਾਂ ਸ਼ਰਤ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਅਜ਼ੀਜ਼ 23 – 24 ਅਗਸਤ ਨੂੰ ਨਵੀਂ ਦਿੱਲੀ ‘ਚ ਆਪਣੇ ਭਾਰਤੀ ਅਜੀਤ ਡੋਵਲ ਨਾਲ ਮੁਲਾਕਾਤ ਕਰਨ ਵਾਲੇ ਹਨ। ਅਜ਼ੀਜ਼ ਨੇ ਕਿਹਾ ਕਿ ਜਦੋਂ ਮੈਂ ਭਾਰਤ ਜਾਂਦਾ ਹਾਂ, ਤਾਂ ਤਮਾਮ ਨੇਤਾਵਾਂ ਨੂੰ ਮਿਲਦਾ ਹਾਂ। ਜਦੋਂ ਉੱਥੋਂ ਲੋਕ ਆਉਂਦੇ ਹਨ, ਤਾਂ ਉਹ ਵੀ ਤਮਾਮ ਨੇਤਾਵਾਂ ਨੂੰ ਮਿਲਦੇ ਹਨ। ਇਸ ‘ਚ ਕੋਈ ਵੱਡੀ ਗੱਲ ਨਹੀਂ ਹੈ। ਭਾਰਤ ਦੇ ਨਾਲ ਕੋਈ ਗੰਭੀਰ ਗੱਲਬਾਤ ਨਹੀਂ ਹੋ ਸਕਦੀ, ਜੇਕਰ ਉਨ੍ਹਾਂ ਨੂੰ ਕਸ਼ਮੀਰ ‘ਤੇ ਗੱਲ ਨਹੀਂ ਕਰਨੀ। ਜਦੋਂ ਤੋਂ ਮੋਦੀ ਸੱਤਾ ‘ਚ ਆਏ ਹਨ, ਉਹ ਆਪਣੀਆਂ ਸ਼ਰਤਾਂ ‘ਤੇ ਗੱਲ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਕਸ਼ਮੀਰ ਭੁੱਲ ਜਾਈਏ, ਲੇਕਿਨ ਇਹ ਸੰਭਵ ਨਹੀਂ।

Install Punjabi Akhbar App

Install
×