ਹੁਰੀਅਤ ਨੇਤਾਵਾਂ ਨਾਲ ਮਿਲਣ ‘ਤੇ ਅੜਿਆ ਪਾਕਿਸਤਾਨ, ਕਿਹਾ ਕਸ਼ਮੀਰ ਵਿਵਾਦਿਤ ਖੇਤਰ

ਭਾਰਤ ਦੀ ਪਾਕਿਸਤਾਨ ਨਾਲ ਐਨ.ਐਸ.ਏ. ਪੱਧਰ ਦੀ ਗੱਲਬਾਤ ਇਕ ਵਾਰ ਫਿਰ ਖ਼ਤਰੇ ‘ਚ ਹੈ। ਪਾਕਿਸਤਾਨ ਜਿੱਥੇ ਇਸ ਗੱਲਬਾਤ ਤੋਂ ਪਹਿਲਾ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਦੀ ਨਵੀਂ ਦਿੱਲੀ ‘ਚ ਕਸ਼ਮੀਰੀ ਵੱਖ ਵਾਦੀ ਨੇਤਾਵਾਂ ਨਾਲ ਮੁਲਾਕਾਤ ‘ਤੇ ਅੜਿਆ ਹੋਇਆ ਹੈ। ਉਥੇ ਭਾਰਤ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਉਹ ਉਚਿੱਤ ਨਹੀਂ ਹੋਵੇਗਾ। ਭਾਰਤ ਨੇ ਕਿਹਾ ਕਿ ਅਜਿਹੀ ਮੁਲਾਕਾਤ ਅੱਤਵਾਦ ਦਾ ਮਿਲ ਕੇ ਸਾਹਮਣਾ ਕਰਨ ਦੇ ਉਫਾ ਸਮਝੌਤੇ ਦੀ ਭਾਵਨਾ ਤੇ ਨਿਸ਼ਠਾ ਦੇ ਮੁਤਾਬਿਕ ਨਹੀਂ ਹੋਵੇਗੀ। ਪਾਕਿਸਤਾਨ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕਸ਼ਮੀਰ ਇਕ ਵਿਵਾਦਿਤ ਖੇਤਰ ਹੈ ਤੇ ਇਸ ਲਈ ਉਹ ਹੁਰੀਅਤ ਨੂੰ ਲੈ ਕੇ ਭਾਰਤ ਸਰਕਾਰ ਦੀ ਸਲਾਹ ਨਹੀਂ ਮੰਨੇਗਾ।

Install Punjabi Akhbar App

Install
×