ਲੋਕ ਰੰਗਮੰਚ ਸਾਦਿਕ ਵਲੋਂ ਕਰਤਾਰ ਰਮਲਾ ਦੀ ਯਾਦ ਚ ਕਰਵਾਇਆ ਸੱਭਿਆਚਾਰਕ ਮੇਲਾ

ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਉਸਤਾਦ ਕਰਤਾਰ ਰਮਲਾ ਦੀ ਯਾਦ ਨੂੰ ਸਮਰਪਿਤ ਦੂਜਾ ਸੱਭਿਆਚਾਰਕ ਮੇਲਾ ਲੋਕ ਰੰਗ ਮੰਚ ਸਾਦਿਕ ਵਲੋਂ ਸਥਾਨਕ ਦਾਣਾ ਮੰਡੀ ਵਿਚ ਕਰਵਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਟਰੱਕ ਯੂਨੀਅਨ ਸਾਦਿਕ ਦੇ ਪ੍ਰਧਾਨ ਸੁਖਰਾਜ ਸਿੰਘ ਰਾਜਾ ਸੰਧੂ ਨੇ ਰਿਬਨ ਕੱਟਕੇ ਕੀਤਾ। ਸਮਾਗਮ ਦੀ ਸ਼ੁਰੂਆਤ ਬੀਬਾ ਜਸਪਾਲ ਜੱਸੀ ਦੇ ਚਰਚਿਤ ਗੀਤ ਮਾਝੇ ਦੀਏ ਮਾਝੇ ਦੀਏ ਮੋਮਬੱਤੀਏ ਅਤੇ ਹੋਰ ਗੀਤਾਂ ਨਾਲ ਹੋਈ। ਮੀਤ ਗੁਰਨਾਮ ਤੇ ਬੀਬਾ ਮੰਨਤ ਨੇ ਦਿਲ ਵੀ ਤੇਰਾ ਜਾਨ ਵੀ ਤੇਰੀ , ਹਰਮਿਲਾਪ ਗਿੱਲ ਨੇ , ਮੇਰਾ ਬਚਪਨ ਮੋੜ ਦਿਉ, ਸਾਧੂ ਸਿੰਘ ਰੋਮਾਣਾ ਨੇ, ਤਾਣ ਛੱਤਰੀ ਨੀ ਰੰਗ ਕਾਲਾ ਹੋ ਜਾਊਗਾ, ਪਾਲੀ ਦੇਤਵਾਲੀਆ ਨੇ , ਪੁੱਤਰਾਂ ਨੂੰ ਜੀਉਣ ਜੋਗੇ ਕਹਿਣ ਵਾਲਿਉ ਧੀਆਂ ਨੂੰ ਕਿਹਾ ਕਰੋ ਜੀਉਣ ਜੋਗੀਆਂ, ਬਿੱਟੂ ਖੰਨੇਵਾਲਾ ਤੇ ਮਿੱਸ ਸੁਰਮਣੀ ਨੇ ਕਰਤਾਲ ਰਮਲੇ ਦੇ ਦੋ ਗੀਤ ਸ਼ਰਧਾਂਜਲੀ ਵਜੋਂ ਗਾਏ। ਬਲਵੀਰ ਚੋਟੀਆਂ ਨੇ ਮਾਂ ਬੋਹੜ ਦੀ ਛਾਂ ਅਤੇ ਜੈਸਮੀਨ ਚੋਟੀਆਂ ਦੇ ਸਾਥ ਨਾਲ ਹੋਰ ਕਈ ਦੋਗਾਣੇ ਪੇਸ਼ ਕੀਤੇ। ਬਿੱਲਾ ਮਾਣੇਵਾਲੀਆਂ ਨੇ ਹੀਰ ਗਾਕੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਮੈਡਮ ਬੇਅੰਤ ਕੌਰ ਸੁਪਤਨੀ ਸ: ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਨੇ ਅਤੇ ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ ਹਾਜ਼ਰ ਹੋਏ ਅਤੇ ਮੇਲੇ ਵਿਚ ਹਾਜ਼ਰ ਕਲਾਕਾਰਾਂ ਅਤੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸਰਬਜੀਤ ਸਿੰਘ ਨੇ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਚੰਨੀ ਘੁੱਦੂਵਾਲੀਆ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਦੇਰ ਸ਼ਾਮ ਤੱਕ ਚੱਲੇ ਇਸ ਸਮਾਗਮ ਦਾ ਸਰੋਤਿਆਂ ਨੇ ਖੂਬ ਅਨੰਦ ਮਾਣਿਆਂ।

ਕੈਪਸ਼ਨ 07 ਜੀ ਐਸ ਸੀ : ਦਾਣਾ ਮੰਡੀ ਸਾਦਿਕ ਵਿਖੇ ਹੋਏ ਸੱਭਿਆਚਾਰਕ ਸਮਾਗਮ ਵਿਚ ਸ਼ਾਮਲ ਕਲਾਕਾਰ ਅਤੇ ਰਿਬਨ ਕੱਟਣ ਦੀ ਰਸਮ ਨਿਭਾਉਂਦੇ ਹੋਏ ਸੁਖਰਾਜ ਸਿੰਘ ਰਾਜਾ ਸੰਧੂ ਪ੍ਰਧਾਨ ਟਰੱਕ ਸੂਨੀਅਨ ਸਾਦਿਕ। ਤਸਵੀਰਾਂ ਗੁਰਭੇਜ ਸਿੰਘ ਚੌਹਾਨ