20 ਸਾਲ ਦੇ ਕਰਨਾਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਕੈਨੇਡਾ ਚ ਮੌਤ

(ਟੋਰਾਂਟੋ)- ਬੀਤੇਂ ਦਿਨ ਕੈਨੇਡਾ ਦੇ ਟੌਰਾਂਟੌ ਵਿਖੇ ਇਕ ਸੜਕ ਹਾਦਸੇ ਦੌਰਾਨ ਇਕ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਉਮਰ 20 ਸਾਲ ਜਿਸ ਦਾ ਨਾਂ ਕਾਰਤਿਕ ਸੈਣੀ ਨਾਂਮ ਦੇ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋ ਕੈਨੇਡਾ ਆਇਆ ਸੀ ਅਤੇ ਬੀਤੇਂ ਦਿਨ ਸਵੇਰੇ ਸਾਇਕਲ ਚਲਾਉਂਦੇ ਸਮੇਂ ਇਕ ਪਿੱਕ-ਅਪ ਟਰੱਕ ਦੇ ਨਾਲ ਟੱਕਰ ਦੌਰਾਨ ਉਸ ਦੀ ਮੌਤ ਹੋ ਗਈ ਹੈ। ਕਾਰਤਿਕ ਸੈਣੀ ਭਾਰਤ  ਤੋਂ ਹਰਿਆਣਾ ਦੇ ਸੂਬੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਉਹ 2021 ਵਿੱਚ ਕੈਨੇਡਾ ਪੜਾਈ ਕਰਨ ਲਈ ਆਇਆ ਸੀ। ਨੌਜਵਾਨ ਕਾਰਤਿਕ ਸੈਣੀ ਉਨਟਾਰੀਓ ਦੇ ਸ਼ੈਰੀਡਨ ਕਾਲਜ਼ ਦਾ ਵਿਦਿਆਰਥੀ ਸੀ। ਇਹ ਘਟਨਾ ਬੀਤੇਂ ਦਿਨ  ਸਵੇਰੇ 4:30 ਵਜੇ ਦੇ ਕਰੀਬ ਟੋਰਾਂਟੋ ਵਿਖੇ ਵਾਪਰੀ ਹੈ। ਇਥੇ ਦੱਸਣਯੋਗ ਹੈ ਕਿ ਸੜਕ ਦੁਰਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ , ਅੱਜ ਸ਼ੁੱਕਰਵਾਰ ਵਾਲੇ ਦਿਨ ਬਰੈਂਪਟਨ ਵਿਖੇ ਵੀ ਤੜਕੇ ਸੜਕ ਪਾਰ ਕਰਨ ਦੌਰਾਨ ਇੱਕ ਔਰਤ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਮੌਤ ਹੋਈ ਹੈ ਅਤੇ ਇੱਕ ਹੋਰ ਵਿਅਕਤੀ ਸਖ਼ਤ ਜ਼ਖਮੀ ਹੋਇਆ ਹੈ।

Install Punjabi Akhbar App

Install
×