ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜੀਲੈਂਡ ਅਤੇ ਸੁਪਰੀਮ ਸਿੱਖ ਕੌਂਸਿਲ ਆਫ ਨਿਊਜੀਲੈਂਡ ਦੇ ਸੱਦੇ ‘ਤੇ ਨਿਊਜੀਲੈਡ ਪਹੁੰਚ ਗਏ ਹਨ। ਉਹ 22 ਫਰਵਰੀ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਰਵਾਏ ਜਾ ਰਹੇ ਇਕ ਸੈਮੀਨਾਰ ਨੂੰ ਸੰਬੋਧਨ ਕਰਨਗੇ। ਉਹ ਇਕ ਹਫਤੇ ਦੇ ਦੌਰੇ ਦੌਰਾਨ ਸਿੱਖ ਭਾਈਚਾਰੇ ਨਾਲ ਵਿਸੇਸ਼ ਮੁਲਾਕਾਤਾਂ ਕਰਨਗੇ ਤੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾ ਦੇ ਹੱਲ ਲਈ ਵਿਸ਼ਵ ਵਿਆਪੀ ਲਾਮਬੰਦੀ ਲਈ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਗੇ।ਹਵਾਈ ਅੱਡੇ ਉਤੇ ਉਨ੍ਹਾਂ ਦਾ ਨੌਜਵਾਨ ਵੀਰਾਂ ਨੇ ਸਵਾਗਤ ਕੀਤਾ।