ਲੋਅਰ ਮੇਨਲੈਂਡ ਗੈਂਗ ਵਾਰ -ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਰਮਨ ਸਿੰਘ ਗਰੇਵਾਲ ਦਾ ਕਤਲ

ਸਰੀ -ਬੀਤੀ ਸ਼ਾਮ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਘਰੇਲੂ ਰਵਾਨਗੀ ਟਰਮੀਨਲ ਨੇੜੇ ਇਕ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 28 ਸਾਲਾ ਕਰਮਨ ਸਿੰਘ ਗਰੇਵਾਲ ਵਜੋਂ ਦੱਸੀ ਗਈ ਹੈ

ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਕਾਤਲਾਂ ਦੇ ਵਾਹਨ ਨੂੰ ਰੋਕਣ ਅਤੇ ਕੁਝ ਸਮੇਂ ਲਈ ਰਿਚਮੰਡ ਦੇ ਅੰਦਰ ਅਤੇ ਬਾਹਰ ਆਉਣ ਦੇ ਸਾਰੇ ਵੱਡੇ ਰਸਤੇ ਬੰਦ ਕਰ ਦਿੱਤੇ ਸਨ। ਇਕ ਚਸ਼ਮਦੀਦ ਗਵਾਹ ਨੇ ਮੀਡੀਆ ਨੂੰ ਦੱਸਿਆ ਕਿ ਦੋ ਵਿਅਕਤੀਆਂ ਨੇ ਟਰਮੀਨਲ ਦੇ ਬਾਹਰ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ।

ਆਈਐਚਆਈਟੀ ਦੇ ਬੁਲਾਰੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਕਰਮਨ ਸਿੰਘ ਗਰੇਵਾਲ ਨੂੰ ਪੁਲਿਸ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਇਹ ਕਤਲ ਲੋਅਰ ਮੇਨਲੈਂਡ ਗੈਂਗ ਵਾਰ ਨਾਲ ਜੁੜਿਆ ਹੋਇਆ।

ਦੱਸਿਆ ਗਿਆ ਹੈ ਕਿ ਕਾਲੇ ਰੰਗ ਦੀ ਐਸਯੂਵੀ ਵਿੱਚ ਸਵਾਰ ਦੋ ਸ਼ੱਕੀ ਵਿਅਕਤੀਆਂ ਦਾ ਇੱਕ ਆਰਸੀਐਮਪੀ ਵਾਹਨ ਦੁਆਰਾ ਪਿੱਛਾ ਕੀਤਾ ਗਿਆ ਪਰ ਸ਼ੱਕੀ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੇ ਜਾਣ ਤੋਂ ਬਾਅਦ ਪੁਲਿਸ ਪਿੱਛੇ ਹਟ ਗਈ। ਸੜਕ ਬਿਜ਼ੀ ਹੋਣ ਕਰਕੇ ਪੁਲਿਸ ਨੇ ਅੱਗੋਂ ਫਾਇਰਿੰਗ ਨਹੀਂ ਕੀਤੀ।

ਬਾਅਦ ਵਿਚ ਸਰੀ ਵਿਚ ਇਕ ਸੜੀ ਹੋਈ ਗੱਡੀ ਮਿਲੀ ਹੈ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×