ਕਰਨਬੀਰ ਸਿੰਘ ਨੂੰ ਸਦਮਾ…… ਮਾਤਾ ਦਾ ਦਿਹਾਂਤ

karanbir mata ji

ਸ਼ੈਪਰਟਨ ਵਸਦੇ ਪੰਜਾਬੀ ਭਾਈਚਾਰੇ ਦੇ ਜਾਣੇ ਪਹਿਚਾਣੇ ਰੇਡੀਓ ਪੇਸ਼ਕਾਰ ਤੇ ਕਾਰੋਬਾਰੀ ਕਰਨਬੀਰ ਸਿੰਘ ਹੁਰਾਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦ ਉਹਨਾਂ ਦੇ ਮਾਤਾ ਪੰਜਾਬ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗੁਰੂ ਚਰਨਾਂ ‘ਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰੂ ਬਾਣੀ ਪਾਠ ਦੇ ਭੋਗ ਮਿਤੀ 5 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਭਾਈਰੂਪਾ ਜਿਲਾ ਬਠਿੰਡਾ ਵਿਖੇ ਪਾਏ ਜਾ ਰਹੇ ਹਨ। ਉਹਨਾਂ ਦੇ ਆਕਾਲ ਚਲਾਣੇ ਤੇ ਮਨੀ ਸਲੇਮਪੁਰਾ, ਕੁਲਦੀਪ ਸਿੰਘ ਔਲਖ, ਅਮਰਜੀਤ ਸਿੰਘ ਬਰਾੜ ਬਾਜਾਖਾਨਾ, ਗੁਰਪ੍ਰੀਤ ਸਿੰਘ ਗਿੱਲ, ਜਗਦੀਪ ਸਿੰਘ ਗੁਰਾਇਆ ਸਮੇਤ ਕਈ ਹੋਰਨਾਂ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਾਟਾਵਾ ਕੀਤਾ ਗਿਆ।

ਅਦਾਰਾ ਹਰਮਨ ਰੇਡੀਓ ਤੇ ਪੰਜਾਬੀ ਅਖਬਾਰ ਅਸਟਰੇਲੀਆ ਦੇ ਸਮੂਹ ਸਟਾਫ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ ਗਿਆ।

Install Punjabi Akhbar App

Install
×