“ਮਸਤਾਨਾ ਯੋਗੀ” ਰੂਬਰੂ

IMG_4423

ਨਿਊਜ਼ੀਲੈਂਡ ਵਿਖੇ “ਮਸਤਾਨਾ ਯੋਗੀ” ਨਾਂਅ ਹੇਠ ਸਭਿਆਚਾਰਕ ਦੌਰੇ ‘ਤੇ ਆਏ ਪੰਜਾਬੀ ਗਾਇਕ ਕੰਵਰ ਗਰੇਵਾਲ 17 ਜੁਲਾਈ ਨੂੰ ਐਡੀਲੇਡ ਦੇ ਸਬਅਰਬ ਨੋਰਵੁੱਡ ਦੇ ਟਾਊਨ ਹਾਲ ਵਿਖੇ ਲਾਈਵ ਸ਼ੋਅ ਰਾਹੀਂ ਰੂਬਰੂ ਹੋਣਗੇ । ਗਾਇਕ ਗਰੇਵਾਲ ਦਾ ਲਾਇਵ ਸ਼ੋਅ “ਮਸਤਾਨਾ ਯੋਗੀ ” ਸੋਫਟੈਕ ਹੋਮਜ ਅਤੇ “ਬਲਿਊ ਮੂਨ” ਵੱਲੋਂ ਕਰਵਾਇਆ ਜਾ ਰਿਹਾ ਹੈ । ਬਲਿਊ ਮੂਨ” ਦੇ ਡਇਰੈਕਟਰ ਨਰਿੰਦਰ ਬੈਂਸ,ਦੀਪ ਘੁਮਾਣ,ਮਨਵੀਰ ਸ਼ਰਮਾਂ ਨੇ ਦੱਸਿਆ ਕਿ  “ਮਸਤਾਨਾ ਯੋਗੀ” ਦੇ ਨਾਂਅ ਹੇਠ ਕਰਵਾਇਆ ਜਾ ਰਿਹਾ ਸਭਿਆਚਾਰਕ ਪ੍ਰੋਗਰਾਮ ਇਕ ਫੈਮਿਲੀ ਸ਼ੋਅ ਹੋਵੇਗਾ ਤੇ ਇਸ ਸੋਅ ਨੂੰ ਵੇਖਣ ਵਾਸਤੇ ਲੋਕ ਪਰਿਵਾਰਾ ਸਮੇਤ ਪੁੱਜਣਗੇ । ਉਨ੍ਹਾਂ ਕਿਹਾ ਕਿ ਲੋਕ ਸ਼ੋਅ ਦੀਆਂ ਟਿੱਕਟਾਂ ਖ੍ਰੀਦਣ ਵਾਸਤੇ ਉਨ੍ਹਾਂ ਨਾਲ ਸੰਪਰਕ ਕਰ ਸੱਕਦੇ ਹਨ  ਇਸ ਸ਼ੋਅ ਦਾ ਇਸਤਿਉਹਾਰ ਐਡੀਲੇਡ ਦੀਆਂ ਅਨੇਕਾਂ ਭਾਰਤੀ ਤੇ ਗੈਰ ਭਾਰਤੀ ਸੰਸਥਾਵਾਂ ਵੱਲੋਂ ਵੱਖ ਵੱਖ ਪ੍ਰੋਗਰਾਮਾਂ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਇਸ ਸੋਅ ਨੂੰ ਸਫ਼ਲ ਬਣਾਉਣ ਵਾਸਤੇ ਸੁਹਿਰਦ ਭਾਰਤੀ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆ ਗਈਆ ਹਨ ।
ਇਥੇ ਦੱਸਣਯੋਗ ਹੈ ਕਿ ਪੰਜਾਬੀ ਗਾਇਕੀ ਵਿੱਚ ਚੰਗਾ ਨਾਮ ਖੱਟ ਚੁਕੇ ਤੇ ਮਸਤਾਂ ਦਾ ਗੀਤ ਗਾ ਕੇ ਮਸ਼ਹੂਰ ਹੋਏ ਪੰਜਾਬੀ ਗਾਇਕ ਗਰੇਵਾਲ ਵੱਲੋਂ ਆਸਟਰੇਲੀਆ – ਨਿਊਜੀਲੈਡ ਦੇ ਸਭਿਆਚਾਰ ਦੌਰੇ ਵਿੱਚ ਅਨੇਕਾਂ ਸ਼ਾਹਿਰਾਂ ਵਿੱਚ  ” ਮਸਤਾਨਾ ਯੋਗੀ ” ਦਾ ਸਭਿਆਚਾਰਕ ਲਾਇਵ ਸ਼ੋਅ ਕੀਤੇ ਗਏ ਹਨ ਤੇ ਉਸ ਵੱਲੋਂ ਗਾਇਕੀ ਦੌਰਾਨ ਸਟੇਜ ‘ਤੇ ਵਰਤੀ ਜਾਂਦੀ ਮਾਂ ਬੋਲੀ ਪੰਜਾਬੀ ਦੀ ਮਿਆਰੀ ਸ਼ਬਦਾਵਲੀ ਦੇ ਕਾਰਨ ਉਸ ਦੇ ਲਾਇਵ ਸਭਿਆਚਾਰਕ ਪ੍ਰੋਗਰਮਾਂ ਨੂੰ ਲੋਕ  ਭਰਵਾਂ ਹੁੰਗਾਰਾ ਦੇ ਰਹੇ ਹਨ ।

Install Punjabi Akhbar App

Install
×