ਕੰਵਰ ਗਰੇਵਾਲ ਨੇ ਆਪਣੇ ਗੀਤਾ ਨਾਲ ਲਾਏ ਬ੍ਰਿਸਬੇਨ ਵਾਸੀ ਝੁਮਣ

IMG_9606

ਬਲਿਉਮੂਨ ਪ੍ਰੋਡਕਸ਼ਨ ਤੇ ਅਵੈਂਥੀਆ ਕਾਲਜ ਦੇ ਸਹਿਯੋਗ ਨਾਲ ਸੋਮਵਾਰ ਰਾਤ ਪੰਜਾਬ ਦੇ ਪ੍ਰਸਿੱਧ ਮਸਤਾਨੇ ਗਾਇਕ ਕੰਵਰ ਗਰੇਵਾਲ ਜਿਨ੍ਹਾਂ ਨੇ ਮਿਊਜ਼ਕ ਦੇ ਵਿਚ ਮਾਸਟਰ ਡਿਗਰੀ ਤੱਕ ਕੀਤੀ ਹੋਈ ਹੈ, ਦਾ ਸਫਲ ਲਾਈਵ ਸ਼ੋਅ ‘ਮਸਤਾਨਾ ਜੋਗੀ’ ਸੇਟ ਜੌਨ ਐਾਗਲੀਕਨ ਕਾਲਜ ਐਵਨਿਊ, ਫੌਰਸਟ ਲੇਕ ਵਿਖੇ ਕਰਵਾਇਆ ਗਿਆ। ਬ੍ਰਿਸਬੇਨ ਦੇ ਲੋਕਲ ਕਲਾਕਾਰ ਤੇ ਮੰਚ ਸੰਚਾਲਕ ਪ੍ਰੀਤ ਸੀਆਂ ਨੇ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਹਾਜ਼ਰੀਨ ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਨਾਲ ਹੀ ਸਾਰੇ ਸਪਾਂਸਰਜ਼ ਤੇ ਮੀਡੀਆ ਦਾ ਅਗਾਉਂ ਧੰਨਵਾਦ ਕੀਤਾ। ਤੁਰੰਤ ਬਾਅਦ ਕੰਵਰ ਗਰੇਵਾਲ ਇਕ ਵੱਖਰੇ ਹੀ ਪਹਿਰਾਵੇ ਨਾਲ, ਗਲੀਏ-ਗਲੀਏ ਫਿਰਦੇ ਜੋਗੀ ਦਾ ਨਜ਼ਾਰਾ ਪੇਸ਼ ਕਰਦਿਆਂ ਸਟੇਜ ਉਤੇ ਮੇਲ੍ਹਣ ਲੱਗੇ। ਉਹਨਾ ਪਹਿਲਾਂ ਮਾਤਾ ਸਰਸਵਤੀ ਨੂੰ ਇਕ ਤਰ੍ਹਾਂ ਨਮਨ ਕਰਦਿਆਂ ਸੰਗੀਤਕ ਧੁਨਾਂ ਉਤੇ ਵੱਖਰੀ ਤਰ੍ਹਾਂ ਦਾ ਨਾਚ ਪੇਸ਼ ਕੀਤਾ। ਗਾਇਕੀ ਪਿੜ ਦੇ ਸ਼ੁਰੂ ਵਿਚ  ਉਹਨਾ ਉਸ ਸੱਚੇ ਸਾਂਈ ਨੂੰ ਧਿਆਉਂਦਿਆਂ ਪਹਿਲਾ ਗੀਤ ‘ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ’ ਫਿਰ ਮਸਤ ਬਣਾ ਦੇਣਗੇ, ਟਿਕਟਾਂ ਦੋ ਲੈ ਲਈ, ਛੱਲਾ, ਮਸਤਾਨਾ ਜੋਗੀ, ਸੁਲਤਾਨ ਬਾਹੂ ਦਾ ਕਲਾਮ, ਅੱਲਾ ਹੂ, ਜਿਨ੍ਹਾਂ ਨੂੰ ਤੂੰ ਦਿਸਦਾ ਓਹ ਹੋਰ ਹੀ ਅੱਖਾਂ ਨੇ ਆਦਿ ਗੀਤ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕੀਤਾ। ਅਜਿਹਾ ਸ਼ੋਅ ਸ਼ਾਇਦ ਹੀ ਇਥੇ ਪਹਿਲਾਂ ਸਰੋਤਿਆਂ ਨੇ ਵੇਖਿਆ ਹੋਵੇ। ਲਗਪਗ ਸਾਢੇ ਤਿੰਨ ਘੰਟੇ ਤੱਕ ਨਾ ਤਾਂ ਕੰਵਰ ਗਰੇਵਾਲ ਥੱਕੇ ਅਤੇ ਨਾ ਹੀ ਸਰੋਤੇ ਕਿਸੇ ਪਾਸੇ ਹਿੱਲੇ। ਸਟੇਜ ਉਤੇ ਕੰਵਰ ਗਰੇਵਾਲ ਵੱਲੋਂ ਅਵੈਂਥੀਆ ਕਾਲਜ ਤੋਂ ਨੀਰੂ ਵਿਰਕ, ਜਤਿੰਦਰ ਵਿਰਕ ਤੇ ਹੋਰਨਾਂ ਸਪਾਂਸਰਜ ਦਾ ਵੀ ਸਨਮਾਨ ਕੀਤਾ ਤੇ ਨਾਲ ਹੀ ਰੌਕੀ ਭੁੱਲਰ ਤੇ ਸੰਨੀ (ਨੱਚ ਬਲੀਏ) ਨੇ ਸਾਂਝੇ ਤੋਰ ਆਏ  ਸਰੋਤਿਆਂ ਦਾ ਧੰਨਵਾਦ ਕੀਤਾ।

Install Punjabi Akhbar App

Install
×