ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੰਜਾਬੀ ਮੀਡੀਆ ਕਰਮੀਆਂ ਨਾਲ ਕੀਤੇ ਵਿਚਾਰ ਸਾਂਝੇ

ਬੀਤੇ ਕੱਲ੍ਹ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੰਜਾਬੀ ਮੀਡੀਆ ਕਰਮੀਆਂ ਇਕ ਰਾਤਰੀ ਭੋਜ ਉਤੇ ਆਪਣੇ ਮੌਜੂਦਾ ਰਾਜਸੀ ਮੁੱਦਿਆਂ ਅਤੇ ਸੰਭਾਵਿਤ ਕਾਰਜਾਂ ਸਬੰਧੀ ਵਿਚਾਰ ਸਾਂਝੇ ਕੀਤੇ। ਇਕ ਰਾਤਰੀ ਭੋਜ ਉਤੇ ਇਕੱਤਰ ਹੋਏ ਮੀਡੀਆਂ ਕਰਮੀਆਂ ਚੋਂ ਸ਼੍ਰੀ ਨਰਿੰਦਰ ਸਿੰਗਲਾ ਨੇ ਰਸਮੀ ਤੌਰ ਤੇ ਗੱਲਬਾਤ ਦਾ ਆਗਾਜ਼ ਕੀਤਾ। ਸ. ਬਖਸ਼ੀ ਨੇ ਸਰਕਾਰ ਦੀਆਂ ਬੀਤੇ ਵਰ੍ਹੇ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਦਾ ਬਾਰੇ ਦੱਸਿਆ ਅਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ।ਉਹਨਾਂ ਨੇ  ਨਵੇਂ ਸਾਲ ਦੇ ਆਉਣ ਵਾਲੇ ਪ੍ਰਸਤਾਵਿਤ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਦੇਸ਼ ਵਿੱਚ ਆਰਥਿਕ ਹਾਲਾਤਾਂ ਦੀ ਨਜ਼ਰਸਾਨੀ ਵੀ ਕੀਤੀ ਗਈ। ਪਰਵਾਸੀ ਭਾਰਤੀ ਸਨਮਾਨ ਪ੍ਰਾਪਤ ਕਰਨ ਉਪਰੰਤ ਨਿਊਜ਼ੀਲੈਂਡ ਵਿੱਚ ਸ. ਬਖਸ਼ੀ ਦੀ ਇਸ ਪਹਿਲੀ ਪ੍ਰੈਸ ਮਿਲਣੀ ਸੀ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅਪ੍ਰੈਲ ਮਹੀਨੇ  ਪਾਰਲੀਮੈਂਟ ਦੇ ਵਿੱਚ ਵੈਸਾਖੀ ਦੇ ਜਸ਼ਨ ਮਨਾਏ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ ਵਿੱਚ ਸ.ਬਖਸ਼ੀ ਨੇ ਆਏ ਸਾਰੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।