ਨੈਸ਼ਨਲ ਸਰਕਾਰ ਲਿਆਓ -ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਵਿਚ ਆਪਣਾ ਕੀਮਤੀ ਯੋਗਦਾਨ ਪਾਓ- ਸ. ਕੰਵਲਜੀਤ ਸਿੰਘ ਬਖਸ਼ੀ

NZ PIC 19 Sep-2

ਨਿਊਜ਼ੀਲੈਂਡ ਦੇ ਵਿਚ ਆਮ ਵੋਟਾਂ ਪੈਣ ਦਾ ਕੰਮ ਜ਼ੋਰਾਂ ‘ਤੇ ਹੈ। ਕੱਲ੍ਹ 20 ਸਤੰਬਰ ਨੂੰ ਆਖਰੀ ਦਿਨ ਹੈ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਅੱਜ ਜਾਰੀ ਬਿਆਨ ਵਿਚ ਭਾਰਤੀ ਕਮਿਊਨਿਟੀ ਨੂੰ ਫਿਰ ਅਪੀਲ ਕੀਤੀ ਹੈ ਕਿ ਨੈਸ਼ਨਲ ਪਾਰਟੀ ਅਤੇ ਇਸਦੇ ਮੈਂਬਰਾਂ ਨੂੰ ਵੋਟਾਂ ਪਾ ਕੇ ਇਕ ਵਾਰ ਫਿਰ ਸੇਵਾ ਕਰਨ ਦਾ ਮੌਕਾ ਦਿਓ। ਨੈਸ਼ਨਲ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਪਿਛਲੇ 6 ਸਾਲਾਂ ਦੇ ਵਿਚ ਦੇਸ਼ ਨੂੰ ਆਰਥਿਕ ਮੰਦਵਾੜੇ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੇਲੇ ਵਿਰੋਧੀ ਧਿਰ ਦੀਆਂ ਪੰਜ ਪਾਰਟੀਆਂ ਜਿਨ੍ਹਾਂ ਵਿਚ ਲੇਬਰ, ਗ੍ਰੀਨ, ਨਿਊਜ਼ੀਲੈਂਡ ਫਸਟ, ਇੰਟਰਨੈਟ ਮਾਨਾ ਅਤੇ ਮਾਓਰੀ ਪਾਰਟੀ ਇਕੱਠਿਆਂ ਹੋ ਕੇ ਸਰਕਾਰ ਬਣਾਉਣ ਦੀ ਸੋਚਣ ਤਾਂ ਵੀ ਉਹ ਦੇਸ਼ ਦਾ ਅਤੇ ਦੇਸ਼ ਦੇ ਲੋਕਾਂ ਦਾ ਕੋਈ ਭਲਾ ਕਰਨ ਦੇ ਸਮਰੱਥ ਨਹੀਂ ਹੋਵੋਗੀ ਕਿਉਂਕਿ ਇਨ੍ਹਾਂ ਸਾਰਿਆਂ ਦੀ ਅੱਡੋ-ਅੱਡ ਪਾਲਿਸੀਆਂ ਹਨ। ਗ੍ਰੀਨ ਪਾਰਟੀ ਇਨਕਮ ਟੈਕਸ 33% ਤੋਂ 40% ਕਰਨ ਦੀ ਸੋਚ ਰਹੀ ਹੈ ਜਦ ਕਿ ਲੇਬਰ 36% ਕਰੇਗੀ।  ਨੈਸ਼ਨਲ ਪਾਰਟੀ ਹੀ ਹੈ ਜਿਹੜੀ ਕਿ ਲੋਕਾਂ ਉਤੇ ਲਗਦਾ ਇਨਕਮ ਟੈਕਸ ਘਟਾਉਣ ਬਾਰੇ ਸੋਚਦੀ ਹੈ ਜਦ ਕਿ ਬਾਕੀ ਪਾਰਟੀਆਂ ਟੈਕਸ ਵਧਾਉਣ ਬਾਰੇ। ਜੇਕਰ ਵਿਰੋਧੀ ਪਾਰਟੀਆਂ ਸੱਤਾ ਵਿਚ ਆਵੇਗੀ ਤਾਂ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿਚ ਅਜਿਹੀ ਵਿਵਸਥਾ ਕਰ ਦਿੱਤੀ ਜਾਵੇਗੀ ਜਿਸ ਦੇ ਨਾਲ ਇਥੇ ਪ੍ਰਵਾਸ ਦੀ ਗਤੀ ਬਹੁਤ ਧੀਮੀ ਹੋ ਜਾਵੇਗੀ। ਉਨ੍ਹਾਂ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਇਮੀਗ੍ਰਾਂਟ ਲੋਕਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਨੈਸ਼ਨਲ ਸਰਕਾਰ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਅਪਰਾਧ ਦਰ ਲਗਾਤਾਰ ਘੱਟ ਰਹੀ ਹੈ ਅਤੇ ਅੱਤਵਾਦ ਨੂੰ ਕਿਸੀ ਤਰ੍ਹਾਂ ਵੀ ਇਸ ਦੇਸ਼ ਤੋਂ ਦੂਰ ਰੱਖਿਆ ਜਾ ਰਿਹਾ ਹੈ ਜਦ ਕਿ ਵਿਰੋਧੀ ਪਾਰਟੀਆਂ ਅਜਿਹੇ ਸਮਝੌਤੇ ਕਰ ਸਕਦੀਆਂ ਹਨ।
ਅੰਤ ਉਨ੍ਹਾਂ ਦੁਬਾਰਾ ਭਾਰਤੀ ਕਮਿਊਨਿਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਨੈਸ਼ਨਲ ਪਾਰਟੀ ਨੂੰ ਪਾਈ ਹੋਈ ਵੋਟ ਹੀ ਉਨ੍ਹਾਂ ਨੂੰ ਇਕ ਵਾਰ ਫਿਰ ਪਾਰਲੀਮੈਂਟ ਤੱਕ ਪਹੁੰਚਾ ਸਕਦੀ ਹੈ ਸੋ ਅੱਜ ਅਤੇ ਕੱਲ੍ਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਨੈਸ਼ਨਲ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਲਗਾਤਾਰ ਤੀਜੀ ਵਾਰ ਸੰਸਦ ਤੱਕ ਪਹੁੰਚਾਓ।