ਕਮਲਾ ਬੈਨੀਵਾਲ ਦੀ ਬਰਖ਼ਾਸਤਗੀ ਦੇ ਪਿੱਛੇ ਕੋਈ ਸਿਆਸਤ ਨਹੀਂ – ਵੈਂਕਈਆ ਨਾਇਡੂ

kamla-beniwalਮਿਜ਼ੋਰਮ ਦੀ ਰਾਜਪਾਲ ਕਮਲਾ ਬੈਨੀਵਾਲ ਨੂੰ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਦੋ ਮਹੀਨੇ ਪਹਿਲਾ ਬਰਖ਼ਾਸਤ ਕਰ ਦਿੱਤੇ ਜਾਣ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਬੈਨੀਵਾਲ ਮਾਮਲੇ ‘ਚ ਸੰਵਿਧਾਨ ਦੇ ਮੁਤਾਬਿਕ ਫ਼ੈਸਲਾ ਕੀਤਾ ਗਿਆ ਹੈ। ਬੈਨੀਵਾਲ ‘ਤੇ ਕਈ ਗੰਭੀਰ ਦੋਸ਼ ਸਨ। ਇਸ ਫ਼ੈਸਲੇ ਦੇ ਪਿੱਛੇ ਕੋਈ ਸਿਆਸਤ ਨਹੀਂ ਹੈ। ਕਾਂਗਰਸ ਨੇ ਬਰਖ਼ਾਸਤਗੀ ਦੇ ਫ਼ੈਸਲੇ ਖ਼ਿਲਾਫ਼ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਰਾਜਪਾਲ ਨੂੰ ਹਟਾਉਣਾ ਸੰਵਿਧਾਨ ਦਾ ਅਪਮਾਨ ਹੈ।