ਨਿਊਜ਼ੀਲੈਂਡ ਜਨਮੇ ਬੱਚੇ ਹੁਣ ਕਰਨ ਬਰਾਬਰੀ: ਲੰਬੀ ਛਲਾਂਗ ਅਤੇ ਦੌੜ ਦੇ ਵਿਚ ਨਵੇਂ ਰਿਕਾਰਡ ਬਣਾ ਰਿਹੈ 16 ਸਾਲਾ ਕਮਲ ਸਿੰਘ ਪਟਵਾਲੀਆ

NZ PIC 11 Feb-1ਨਿਊਜ਼ੀਲੈਂਡ ਜਨਮੇ ਪੰਜਾਬੀ ਬੱਚੇ ਜਿੱਥੇ ਪੜ੍ਹਾਈ ਦੇ ਵਿਚ ਸਥਾਨਕ ਬੱਚਿਆਂ ਤੋਂ ਜਿਆਦਾ ਹੁਸ਼ਿਆਰ ਨਿਕਲ ਰਹੇ ਹਨ ਉਥੇ ਉਹ ਖੇਡਾਂ ਅਤੇ ਐਥਲੈਟਿਕਸ ਦੇ ਵਿਚ ਵੀ ਨਾਮਣਾ ਖੱਟ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਹੇ ਹਨ। ਮੈਕਲੀਨ ਕਾਲਜ ਬਕਲੈਂਡ ਬੀਚ ਵਿਖੇ 16 ਸਾਲਾ ਕਮਲ ਸਿੰਘ ਪਟਵਾਲੀਆ ਵੀ ਇਕ ਅਜਿਹਾ ਪੰਜਾਬੀ ਨੌਜਵਾਨ ਹੈ ਜਿਸ ਨੇ ਛੋਟੀ ਉਮਰੇ ਲੰਬੀ ਛਲਾਂਗ ਦੇ ਵਿਚ ਨਿਊਜ਼ੀਲੈਂਡ ਦੇ 2015 ਦੇ ਸਕੂਲੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਸੀ। ਇਸ ਨੇ ਰਾਸ਼ਟਰੀ ਰਿਕਾਰਡ 7.06 ਮੀਟਰ ਦਾ ਬਣਾ ਕੇ ਆਪਣਾ ਰੈਂਕ ਪੂਰੇ ਨਿਊਜ਼ੀਲੈਂਡ ਵਿਚ ਨੰਬਰ ਇਕ ਕਰ ਲਿਆ ਸੀ। ਇਸ ਤੋਂ ਬਾਅਦ ਇਸਨੇ ਲਗਾਤਾਰ ਆਪਣੀ ਮਿਹਨਤ ਦੇ ਸਕਦਾ ਦੌੜ ਅਤੇ ਲੰਬੀ ਛਲਾਂਗ ਦੇ ਵਿਚ ਹੋਰ ਮੱਲਾਂ ਮਾਰਨੀਆਂ ਜਾਰੀ ਰੱਖੀਆਂ ਹਨ।  ਪਿਛਲੇ ਹਫਤੇ ਆਕਲੈਂਡ ਚੈਂਪੀਅਨਸ਼ਿਪ ਦੇ ਵਿਚ ਇਸ ਨੇ ਭਾਗ ਲੈ ਕੇ 100 ਮੀਟਰ ਦੌੜ 11.1 ਸੈਕਿੰਡ ਵਿਚ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ 200 ਮੀਟਰ ਦੌੜ 22.8 ਸੈਕਿੰਡ ਵਿਚ ਪੂਰੀ ਕਰਕੇ ਫਿਰ ਪਹਿਲਾ ਸਥਾਨ ਹਾਸਿਲ ਕੀਤਾ। ਹੁਣ ਇਹ ਨੌਜਵਾਨ 4 ਮਾਰਚ ਤੋਂ 6 ਮਾਰਚ ਤੱਕ ਡੁਨੀਡਨ ਵਿਖੇ ਹੋਣ ਵਾਲੀ ‘ਨਿਊਜ਼ੀਲੈਂਡ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ’ ਦੇ ਵਿਚ ਭਾਗ ਲੈਣ ਜਾ ਰਿਹਾ ਹੈ। ਇਸ ਨੇ ਆਪਣੀ ਉਮਰ ਦੇ ਵਰਗ ਵਿਚ 100 ਮੀਟਰ, 200 ਮੀਟਰ ਅਤੇ ਲੰਬੀ ਛਲਾਂਗ ਦੇ ਵਿਚ ਭਾਗ ਲੈਣਾ ਹੈ। ਇਸਦੇ ਸਤਿਕਾਰਯੋਗ ਪਿਤਾ ਸ੍ਰੀ ਨਿਸ਼ਾਨ ਸਿਘ ਅਤੇ ਮਾਤਾ ਲਖਵਿੰਦਰ ਕੌਰ ਪਿੰਡ ਲਾਲੇਵਾਲ (ਦਸੂਹਾ) ਨੂੰ ਆਪਣੇ ਬੇਟੇ ਨਿਸ਼ਾਨ ਸਿੰਘ ਪਟਵਾਲੀਆ ਤੋਂ ਕਾਫੀ ਵੱਡੀਆਂ ਆਸਾਂ ਹਨ। ਸ਼ਾਲਾ! ਇਹ ਨੌਜਵਾਨ ਚੈਂਪੀਅਨਸ਼ਿਪ ਦੇ ਵਿਚ ਜਿੱਤ ਪ੍ਰਾਪਤ ਕਰਕੇ ਪੂਰੇ ਭਾਈਚਾਰੇ ਦਾ ਨਾਂਅ ਰੌਸ਼ਨ ਕਰੇ।

 

Install Punjabi Akhbar App

Install
×