ਸਰੀ ਦੇ 75 ਏ ਐਵਿਨਉ ਦੀ ਸੜਕ ਨੂੰ ਕਾਮਾਗਾਟਾ ਮਾਰੂ ਯਾਦਗਰੀ ਰੋਡ ਦਾ ਨਾਂ ਦੇ ਕਿ ਉਦਘਾਟਨ ਕੀਤਾ

FullSizeRender (2)

ਨਿਊਯਾਰਕ/ਸਰੀ, 2 ਅਗਸਤ  —ਬੀਤੇਂ ਦਿਨ ਸਰੀ (ਕੈਨੇਡਾ ) ਵਿਖੇ ਕਾਮਾਗਾਟਾ ਮਾਰੂ ਯਾਦਗਾਰੀ ਸੜਕ ਦਾ ਰਸਮੀ ਉਦਘਾਟਨ ਬੁੱਧਵਾਰ ਨੂੰ ਮੇਅਰ ਡਗ ਮੈਕਾਲਮ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਸਿਟੀ ਕੌਂਸਲ ਨੇ ਜੁਲਾਈ ਦੇ ਸ਼ੁਰੂ ਵਿਚ ਸ਼ਹਿਰ ਦੀ ਸੜਕ ਦਾ ਨਾਂ ‘ਕਾਮਾਗਾਟਾ ਮਾਰੂ ਵੇਅ’ ਰੱਖਣ ਬਾਰੇ ਮਤੇ ਨੂੰ ਪ੍ਰਵਾਨਗੀ ਦੇ ਦਿਤੀ ਸੀ। ਸਰੀ ਦੀ 120ਵੀਂ ਸਟ੍ਰੀਟ ਅਤੇ 121ਏ ਸਟ੍ਰੀਟ ਦਰਮਿਆਨ ਸਥਿਤ 75 ਏ ਐਵੇਨਿਊ ਦੀ ਸੜਕ ਨੂੰ ‘ਕਾਮਾਗਾਟਾ ਮਾਰੂ ਵੇਅ’ ਦਾ ਨਾਂ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸਰੀ ਦੇ ਆਰ.ਏ. ਨਿਕਲਸਨ ਪਾਰਕ ਵਿਚ ਇਕ ਵੱਡਾ ਤਖ਼ਤਾ ਲਾਉਣ ਦੀ ਪ੍ਰਵਾਨਗੀ ਵੀ ਸਿਟੀ ਕੌਂਸਲ ਵੱਲੋਂ ਦਿਤੀ ਗਈ ਹੈ ਜਿਸ ਉਪਰ ਕਾਮਾਗਾਟਾ ਮਾਰੂ ਕਾਂਡ ਦਾ ਇਤਿਹਾਸ ਲਿਖਿਆ ਜਾਵੇਗਾ। ਮੇਅਰ ਡਗ ਮੈਕਾਲਮ ਨੇ ਕਿਹਾ ਕਿ ਕਾਮਾਗਾਟਾ ਮਾਰੂ ਵੇਅ ਇਸ ਗੱਲ ਦਾ ਸਬੂਤ ਹੈ ਕਿ ਸਰੀ ਦੇ ਵਸਨੀਕ ਅਤੀਤ ਵਿਚ ਪੰਜਾਬੀਆਂ ਨਾਲ ਹੋਏ ਅਨਿਆਂ ਨੂੰ ਕਦੇ ਨਹੀਂ ਭੁੱਲਣਗੇ। ਉਹਨਾਂ  ਕਿਹਾ ਕਿ ਸਿਟੀ ਕੌਂਸਲ ਨੇ ਤਿੰਨ ਹਫ਼ਤੇ ਪਹਿਲਾਂ ਮਤੇ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਤੁਰੰਤ ਕਾਰਵਾਈ ਕਰਦਿਆਂ ਕਾਮਾਗਾਟਾ ਮਾਰੂ ਕਾਂਡ ਦੇ ਪੀੜਤਾਂ ਨੂੰ ਸਮਰਪਿਤ ਯਾਦਗਾਰੀ ਸੜਕ ਹੋਂਦ ਵਿਚ ਆ ਗਈ ਹੈ। ਮੇਅਰ ਨੇ ਸਰੀ ਨੂੰ ਅਜਿਹਾ ਸ਼ਹਿਰ ਕਰਾਰ ਦਿਤਾ ਜਿਥੇ ਦੁਨੀਆਂ ਭਰ ਤੋਂ ਆਏ ਪ੍ਰਵਾਸੀਆਂ ਦਾ ਖੁੱਲੀਆਂ ਬਾਹਾਂ ਨਾਲ ਭਰਵਾਂ ਸਵਾਗਤ ਕੀਤਾ ਜਾਂਦਾ ਹੈ।

Install Punjabi Akhbar App

Install
×