ਧਾਰਮਿਕ ਸਖ਼ਸ਼ੀਅਤ ਤੇ ਲੇਖ਼ਕ ‘ਸੁੰਦਰ ਸਿੰਘ ਕਾਲਿਆਂਵਾਲੀ’ ਦੇ ਲਾਡਲੇ ਪੁੱਤਰ ਦੇ ਇਲਾਜ ਲਈ ਮੱਦਦ ਦੀ ਅਪੀਲ

Snap01
ਪ੍ਰਮਾਤਮਾ ਦੇ ਰੰਗਾਂ ਦਾ ਕੋਈ ਭੇਤ ਨਹੀਂ ਕਿ ਉਹ ਕਦੋਂ ਦੁਖੀ ਪਰਿਵਾਰਾਂ ਨੂੰ ਖੁਸ਼ ਕਰ ਦੇਵੇ ਤੇ ਸੁਖੀ ਵਸਦੇ ਪਰਿਵਾਰਾਂ ਨੂੰ ਭਾਜੜਾਂ ਪਾ ਦੇਵੇ। ਉਕਤ ਵਰਤਾਰਾ ਧਾਰਮਿਕ ਸਖ਼ਸ਼ੀਅਤ ਤੇ ਲੇਖ਼ਕ ਸਿੰਘ ਸੁੰਦਰ ਸਿੰਘ ਖਾਲਸਾ ਵਾਸੀ ਕਾਲਿਆਂਵਾਲੀ ਦੇ ਪਰਿਵਾਰ ‘ਚ ਦੇਖ਼ਣ ਨੂੰ ਮਿਲਿਆ, ਜਦੋਂ ਸੁੰਦਰ ਸਿੰਘ ਦੇ 8ਵੀਂ ਜਮਾਤ ‘ਚ ਪੜ•ਦੇ ਮਹਿਜ਼ 14 ਸਾਲ ਦੇ ਬੇਟੇ ਜਸ਼ਨਦੀਪ ਸਿੰਘ ਦੇ ਸਿਰ ‘ਚ ਅਚਾਨਕ ਦਰਦ ਉੱਠਿਆ ਤੇ ਡਾਕਟਰ ਨੂੰ ਦਿਖਾਇਆ ਪਰ ਇਕ ਤੋਂ ਬਾਅਦ ਸਾਰੇ ਡਾਕਟਰਾਂ ਨੇ ਉਸ ਨੂੰ ਤੁਰਤ ਪੀ.ਜੀ.ਆਈ.ਚੰਡੀਗੜ• ਲਿਜਾਣ ਦਾ ਸੁਝਾਅ ਦਿੱਤਾ। ਪੀ.ਜੀ.ਆਈ. ਦੇ ਮਾਹਰ ਡਾਕਟਰਾਂ ਨੇ ਸਾਰੇ ਟੈਸਟ ਕਰਨ ਤੋਂ ਬਾਅਦ ਦੱਸਿਆ ਕਿ ਜਸ਼ਨਦੀਪ ਸਿੰਘ ਦੇ ਦਿਮਾਗ ਦੀ ਨਾੜੀ ਫੁੱਲ ਜਾਣ ਕਾਰਨ ਇਸ ਦੇ ਦਿਮਾਗ ਦੇ ਅਪ੍ਰੇਸ਼ਨ ਦੀ ਲੋੜ ਹੈ। ਜਿਸ ਉੱਪਰ 10 ਤੋਂ 12 ਲੱਖ ਰੁਪਿਆ ਖ਼ਰਚ ਆਉਣ ਦੀ ਸੰਭਾਵਨਾ ਹੈ। ਰੋਜ਼ਾਨਾ ਤਾਜ਼ਾ ਕਮਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਇਸ ਪਰਿਵਾਰ ਕੋਲ ਐਨੀ ਰਕਮ ਨਹੀਂ ਕਿ ਉਹ ਆਪਣੇ ਲਾਡਲੇ ਪੁੱਤਰ ਦਾ ਇਲਾਜ ਕਰਵਾ ਸਕੇ। ਸੁੰਦਰ ਸਿੰਘ ਦੀ ਪਤਨੀ ਰਵਿੰਦਰ ਕੌਰ ਅਤੇ 10ਵੀਂ ਜਮਾਤ ‘ਚ ਪੜਦੀ ਬੇਟੀ ਗੁਰਪ੍ਰੀਤ ਕੌਰ ਨੇ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਧਾਰਮਿਕ ਜੱਥੇਬੰਦੀਆਂ ਤੇ ਸੰਸਥਾਵਾਂ ਤੋਂ ਇਲਾਵਾ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਜਸ਼ਨਦੀਪ ਸਿੰਘ ਦੇ ਇਲਾਜ ‘ਚ ਮੱਦਦ ਕਰਨ। ਸੁੰਦਰ ਸਿੰਘ ਕਾਲਿਆਂਵਾਲੀ ਦਾ ਮੋਬਾਈਲ ਨੰ. 098026-16165 ਅਤੇ ਓ.ਬੀ.ਸੀ. ਬੈਂਕ ‘ਚ ਉਸਦੇ ਭਰਾ ਅਵਤਾਰ ਸਿੰਘ ਦਾ ਖ਼ਾਤਾ ਨੰ. 06002151011502 ਹੈ।