ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ’ ਵੱਲੋਂ ਪ੍ਰਧਾਨ ਸ. ਜੁਝਾਰ ਸਿੰਘ ਪੁੰਨੂਮਜਾਰਾ ਅਸਤੀਫਾ ਪ੍ਰਵਾਨ

NZ PIC 12 Aug-2

ਨਿਊਜ਼ੀਲੈਂਡ ਦੇ ਵਿਚ ਪੰਜਾਬੀ ਖੇਡਾਂ ਦੇ ਵਿਚ ਯੋਗਦਾਨ ਪਾਉਣ ਵਾਲੇ ਦਰਜਨ ਤੋਂ ਵੱਧ ਖੇਡ ਕਲੱਬ ਹਨ। ਇਨ੍ਹਾਂ ਵਿਚੋਂ ਹੀ ਇਕ ਖੇਡ ਕਲੱਬ ‘ਕਲਗੀਧਰ ਸਪੋਰਟਸ ਐਂਡ ਕਲਚਰਲ’ ਕਲੱਬ ਦੇ ਮੌਜੂਦਾ ਪ੍ਰਧਾਨ ਸ. ਜੁਝਾਰ ਸਿੰਘ ਪੁੰਨੂਮਜਾਰਾ ਨੇ ਆਪਣੇ ਪ੍ਰਧਾਨਗੀ ਪੱਦ ਤੋਂ ਕੁਝ ਸਮਾਂ ਪਹਿਲਾਂ  ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਕਲੱਬ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਪ੍ਰਧਾਨਗੀ ਦੇ ਨਾਲ-ਨਾਲ ਮੁੱਢਲੀ ਮੈਂਬਰਸ਼ਿੱਪ ਤੋਂ ਵੀ ਅਸਤੀਫਾ ਦਿੱਤਾ ਹੈ। ਇਸ ਅਸਤੀਫੇ ਦਾ ਕਾਰਨ ਨਿੱਜੀ ਰੁਝੇਵੇਂ ਦੱਸਿਆ ਗਿਆ ਹੈ। ਕਲੱਬ ਤੋਂ ਸ. ਮਨਜਿੰਦਰ ਸਿੰਘ ਬਾਸੀ ਹੋਰਾਂ ਦੱਸਿਆ ਕਿ ਨਵੇਂ ਪ੍ਰਧਾਨ ਦਾ ਫੈਸਲਾ ਆਉਣ ਵਾਲੇ ਸਮੇਂ ਵਿਚ ਮੀਟਿੰਗ ਕਰਕੇ ਲਿਆ ਜਾਵੇਗਾ।

Welcome to Punjabi Akhbar

Install Punjabi Akhbar
×