ਕਲਗੀਰਧਰ ਸਪੋਰਟਸ ਕਲੱਬ ਨਿਊਜ਼ੀਲੈਂਡ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

NZ-PIC-9-Nov-1
ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਸਹਿਯੋਗ ਅਤੇ ਕਬੱਡੀ ਫੈਡਰੋਸ਼ਨ ਐਨ.ਜ਼ੈਡ. ਦੀ ਨਿਯਮਾਵਲੀ ਅਧੀਨ ਇਹ ਵਿਸ਼ੇਸ਼ ਕਬੱਡੀ ਟੂਰਨਾਮੈਂਟ ਗੁਰਦੁਆਰਾ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਆਯੋਜਿਤ ਕੀਤਾ ਗਿਆ। ‘ਕਬੱਡੀ ਫੈਡਰੇਸ਼ਨ ਐਨ. ਜ਼ੈਡ. ਦਾ ਇਹ ਤੀਜਾ ਟੂਰਨਾਮੈਂਟ ਸੀ। ਇਸ ਟੂਰਨਾਮੈਂਟ ਦੇ ਵਿਚ ਛੇ ਕੱਲਬਾਂ ਦੀਆਂ ਟੀਮਾਂ ਜਿਨ੍ਹਾਂ ਵਿਚ ਕਲਗੀਧਰ ਸਪੋਰਟਸ ਕਲੱਬ, ਵਾਇਕਾਟੋ ਸਪੋਰਟਸ ਕਲੱਬ, ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ, ਦੇਸ਼ ਪੰਜਾਬ ਸਪੋਰਟਸ ਕਲੱਬ, ਦਸਮੇਸ਼ ਯੰਗ ਸਪੋਰਟਸ ਕਲੱਬ ਟੀ ਪੁਕੀ ਤੇ ਟਾਇਗਰ ਸਪੋਰਟਸ ਕਲੱਬ ਟੌਰੰਗਾ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲਾ ਮੈਚ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਨੇ ਦਸਮੇਸ਼ ਯੰਗ ਸਪੋਰਟਸ ਕਲੱਬ ਨੂੰ ਹਰਾ ਕੇ ਜਿੱਤਿਆ, ਦੂਜਾ ਮੈਚ ਦਸ਼ਮੇਸ਼ ਸਪੋਰਟਸ ਕਲੱਬ ਨੇ ਟਾਈਗਰ ਸਪੋਰਟਸ ਕਲੱਬ ਨੂੰ ਹਰਾ ਕੇ ਜਿਤਿਆ, ਤੀਜਾ ਮੈਚ ਦੇਸ਼ ਪੰਜਾਬ ਸਪੋਰਟਸ ਕਲੱਬ ਨੇ ਵਾਇਕਾਟੋ ਕਲੱਬ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਸੈਮੀਫਾਈਨਲ ਦੇ ਵਿਚ ਕਲਗੀਧਰ ਸਪਰੋਟਸ ਕਲੱਬ ਦੀ ਟੀਮ ਨੇ ਦੇਸ਼ ਪੰਜਾਬ ਸਪੋਰਟਸ ਕਲੱਬ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਵਾਈ ਸਿਸਟਮ ਦੇ ਨਾਲ ਫਾਈਨਲ ਦੇ ਵਿਚ ਪਹੁੰਚੀ ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ ਦੀ ਟੀਮ ਨੇ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਨੂੰ ਅੰਤਿਮ ਮੁਕਾਬਲੇ ਦੇ ਵਿਚ 37.5 ਦੇ ਮੁਕਾਬਲੇ 42 ਅੰਕਾਂ ਨਾਲ ਹਰਾ ਕੇ ਪਹਿਲਾ ਇਨਾਮ ਅਤੇ ਟ੍ਰਾਫੀ ਹਾਸਿਲ ਕੀਤੀ।
ਜੇਤੂ ਰਹੀ ਟੀਮ ਨੂੰ 2100 ਡਾਲਰ ਇਨਾਮ ਅਤੇ ਉਪ ਜੇਤੂ ਨੂੰ 1800 ਡਾਲਰ ਦਾ ਇਨਾਮ ਦਿੱਤਾ ਗਿਆ। ਬੈਸਟ ਰੇਡਰ ਰਾਜੂ ਖੋਜੇਵਾਲੀਆ ਅਤੇ ਬੈਸਟ ਸਟਾਪਰ ਦੋ ਖਿਡਾਰੀਆਂ ਇਕਬਾਲ ਬਾਬਾ ਕਾਹਰੀ ਸਾਹਰੀ ਅਤੇ ਲਖਵੀਰ ਲੱਖਾ ਵਡਾਲਾ ਫਾਟਕ ਨੂੰ ਸਾਂਝੇ ਰੂਪ ਵਿਚ ਦਿੱਤਾ ਗਿਆ। ਇਸ ਤੋਂ ਬੱਚਿਆਂ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਗਏ। ਕੁਮੇਂਟਰੀ ਦੀ ਸੇਵਾ ਸ. ਜਰਨੈਲ ਸਿੰਘ ਰਾਹੋਂ ਅਤੇ ਸੱਤਾ ਵੈਰੋਵਾਲੀਆ ਵੱਲੋਂ ਕੀਤੀ ਗਈ। ਰੈਫਰੀ ਦੀਆਂ ਸੇਵਾਵਾਂ ਸ. ਵਰਿੰਦਰ ਸਿੰਘ ਬਰੇਲੀ, ਮੰਗਾ ਭੰਡਾਲ, ਲੱਖਾ ਵਡਾਲਾ ਫਾਟਕ ਤੇ ਜੀਤਾ ਹੇਸਟਿੰਗ ਨੇ ਨਿਭਾਈਆਂ। ਸਾਰੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੁਸਾਇਟੀ ਮੈਂਬਰਾਂ ਅਤੇ ਹਾਜ਼ਿਰ ਪਤਵੰਤਿਆਂ ਵੱਲੋਂ ਕੀਤੀ ਗਈ।
ਇਸ ਟੂਰਨਾਮੈਂਟ ਦੀ ਸਫਲਤਾ ਦੇ ਵਿਚ ਕਬੱਡੀ ਫੈਡਰੇਸ਼ਨ ਐਨ.ਜ਼ੈਡ, ਸੁਪਰੀਮ ਸਿੱਖ ਸੁਸਾਇਟੀ, ਕਲਗੀਧਰ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰਾਂ ਸਮੇਤ ਸ. ਵਰਿੰਦਰ ਸਿੰਘ ਜਿੰਦਰ, ਕਰਤਾਰ ਸਿੰਘ, ਤਰਸੇਮ ਸਿੰਘ ਧੀਰੋਵਾਲ,  ਦਲਜੀਤ ਸਿੰਘ, ਰਜਿੰਦਰ ਸਿੰਘ, ਵਰਿੰਦਰ ਵਰੇਲੀ, ਹਰਮੇਸ਼ ਸਿੰਘ, ਮੰਗਾ ਭੰਡਾਲ, ਜੁਝਾਰ ਸਿੰਘ, ਮਨਜਿੰਦਰ ਸਿੰਘ ਬਾਸੀ, ਦਰਸ਼ਨ ਨਿੱਜਰ, ਬਲਬੀਰ ਸਿੰਘ, ਬਬਲੂ, ਅਮਰ ਸਿੰਘ ਲਾਹੋਰੀਆ, ਦੀਦਾਰ ਸਿੰਘ ਸੰਧੂ, ਗੁਰਮੁੱਖ ਸਿੰਘ ਸੰਧੂ, ਸਤਪਾਲ ਪੁੱਕੀਕੁਈ, ਬਲਜਿੰਦਰ ਐਸ. ਪੀ. ਲਾਹੌਰੀਆ,  ਕੁਲਦੀਪ ਸਿੰਘ ਗਿੱਲ, ਬਿੰਦਰ ਸਿੱਘ ਢੰਡਾ, ਦੇਸ਼ ਪੰਜਾਬ ਕਲੱਬ ਤੋਂ ਇਕਬਾਲ ਸਿੰਘ ਬੋਦਲ, ਟੀਪੁੱਕੀ ਤੋਂ ਜਤਿੰਦਰ ਸਿੰਘ ਕੱਕੀ, ਹਰਮਿੰਦਰ ਸਿੰਘ ਬਾਸੀ, ਗੋਪਾ ਬੈਂਸ, ਟੌਰੰਗਾ ਤੋਂ ਸ਼ਿੰਦਰ ਸਮਰਾ, ਭੁਪਿੰਦਰ ਪਾਸਲਾ, ਅੰਬੇਡਕਰ ਸਪੋਰਟਸ ਕਲੱਬ ਤੋਂ ਪਰਮਜੀਤ ਮਹਿਮੀ, ਨਿਰਮਲਜੀਤ ਸਿੰਘ ਭੱਟੀ ਆਦਮਪੁਰ ਵਾਲੇ ਤੇ ਹੋਰ ਕਈਆਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

Welcome to Punjabi Akhbar

Install Punjabi Akhbar
×