170 ਲੇਖਕਾਂ ਦੀ ਸਾਂਝੀ ਪੁਸਤਕ ‘ਕਲਮ ਸ਼ਕਤੀ’ ਦਾ ਲੋਕ ਅਰਪਣ

(ਪੁਸਤਕ 'ਕਲਮ ਸ਼ਕਤੀ' ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਗੁਰਸ਼ਰਨ ਕੌਰ,ਮੁੱਖ ਸੰਪਾਦਕਾ ਡਾ. ਰਾਜਵੰਤ ਕੌਰ ਪੰਜਾਬੀ, ਪ੍ਰਮਿੰਦਰ ਸੋਢੀ, ਬਾਬੂ ਸਿੰਘ ਰੈਹਲ,ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ ਅਤੇ ਨਵਦੀਪ ਮੁੰਡੀ)
(ਪੁਸਤਕ ‘ਕਲਮ ਸ਼ਕਤੀ’ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਗੁਰਸ਼ਰਨ ਕੌਰ,ਮੁੱਖ ਸੰਪਾਦਕਾ ਡਾ. ਰਾਜਵੰਤ ਕੌਰ ਪੰਜਾਬੀ, ਪ੍ਰਮਿੰਦਰ ਸੋਢੀ, ਬਾਬੂ ਸਿੰਘ ਰੈਹਲ,ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ ਅਤੇ ਨਵਦੀਪ ਮੁੰਡੀ)

ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕਰਵਾਏ ਗਏ ਵਿਸ਼ਾਲ ਸਾਹਿਤਕ ਸਮਾਰੋਹ ਦੌਰਾਨ 170 ਲੇਖਕਾਂ ਦੀਆਂ ਰਚਨਾਵਾਂ ਦੀ ਸਾਂਝੀ ਪੁਸਤਕ ‘ਕਲਮ ਸ਼ਕਤੀ’ ਦਾ ਲੋਕ-ਅਰਪਣ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡਾਇਰੈਕਟਰ ਭਾਸ਼ਾ ਵਿਭਾਗ,ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ, ਪ੍ਰਸਿੱਧ ਪੰਜਾਬੀ ਪਰਵਾਸੀ ਕਵੀ ਸ੍ਰੀ ਪ੍ਰਮਿੰਦਰ ਸੋਢੀ (ਜਾਪਾਨ) ਅਤੇ ਪੁਸਤਕ ਦੀ ਮੁੱਖ ਸੰਪਾਦਕਾ ਡਾ. ਰਾਜਵੰਤ ਕੌਰ ਪੰਜਾਬੀ ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿਚ ਡਾ. ‘ਆਸ਼ਟ’ ਨੇ ਲਗਭਗ ਦੋ ਸੌ ਲੇਖਕਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਪੰਜਾਬੀ ਸਾਹਿਤ ਸਭਾ ਦੀਆਂ ਵੱਖ ਵੱਖ ਯੋਜਨਾਵਾਂ ਉਪਰ ਚਾਨਣਾ ਪਾਇਆ। ਉਹਨਾਂ ਕਿਹਾ ਕਿ ਵੱਖ ਵੱਖ ਸਾਹਿਤਕ ਸਭਾਵਾਂ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਵਿਚੋਂ ਇਸ ਪੁਸਤਕ ਦਾ ਇਤਿਹਾਸਕ ਮਹੱਤਵ ਇਸ ਕਰਕੇ ਵਧੇਰੇ ਹੈ ਕਿ ਪਹਿਲੀ ਵਾਰੀ ਕਿਸੇ ਸਾਹਿਤ ਸਭਾ ਵੱਲੋਂ ਤਿੰਨ ਪੀੜ੍ਹੀਆਂ ਦੇ 170 ਲੇਖਕਾਂ ਨੂੰ 900 ਪੰਨਿਆਂ ਦੀ ਇਸ ਪੁਸਤਕ ਦੇ ਰੂਪ ਵਿਚ ਇਕ ਪਲੇਟਫਾਰਮ ‘ਤੇ ਇਕੱਠਾ ਕੀਤਾ ਗਿਆ ਹੈ ਤਾਂ ਜੋ ਤਿੰਨਾਂ ਪੀੜ੍ਹੀਆਂ ਦੀਆਂ ਲਿਖਤਾਂ ਦੁਆਰਾ ਉਹਨਾਂ ਦੀ ਵਿਚਾਰਧਾਰਾ, ਦ੍ਰਿਸ਼ਟੀਕੋਣ ਅਤੇ ਸਮਾਜ ਪ੍ਰਤੀ ਸੋਚਣ ਦਾ ਢੰਗ ਸਾਹਮਣੇ ਆ ਸਕੇ। ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਕਿ ਸਭਾ ਨੇ ਕਿਸੇ ਔਰਤ-ਕਲਮਕਾਰ ਨੂੰ ਇਸ ਪੁਸਤਕ ਦੀ ਮੁੱਖ ਸੰਪਾਦਨਾ ਦੀ ਜ਼ਿੰਮੇਵਾਰੀ ਦੇ ਕੇ ਔਰਤ ਸ਼੍ਰੇਣੀ ਦਾ ਮਾਣ ਵਧਾਇਆ ਹੈ।ਜਾਪਾਨ ਤੋਂ ਪੁੱਜੇ ਕੌਮਾਂਤਰੀ ਪੰਜਾਬੀ ਕਵੀ ਸ੍ਰੀ ਪ੍ਰਮਿੰਦਰ ਸੋਢੀ ਨੇ ਕਿਹਾ ਕਿ ਉਹਨਾਂ ਨੇ ਇਸ ਵਿਸ਼ਾਲ ਸਮਾਗਮ ਵਿਚ ਆ ਕੇ ਅਨੁਭਵ ਕੀਤਾ ਹੈ ਕਿ ਇਹ ਸਭਾ ਵੱਡੀ ਗਿਣਤੀ ਵਿਚ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੋ ਮਨੁੱਖੀ ਸਮਾਜ ਨੂੰ ਚੇਤੰਨ ਕਰਨ ਲਈ ਉਸਾਰੂ ਭੂਮਿਕਾ ਨਿਭਾ ਰਹੀ ਹੈ। ਪੁਸਤਕ ਦੀ ਮੁੱਖ ਸੰਪਾਦਕਾ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਉਹਨਾਂ ਨੇ ਡਾ. ਆਸ਼ਟ, ਬਾਬੂ ਸਿੰਘ ਰੈਹਲ, ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਤੇ ਆਧਾਰਿਤ ਆਪਣੀ ਸੰਪਾਦਕੀ ਟੀਮ ਦੇ ਸਹਿਯੋਗ ਨਾਲ ਇਸ ਪੁਸਤਕ, ਜੋ ਸਭਾ ਨਾਲ ਜੁੜੇ ਲੇਖਕਾਂ ਦੀ ਡਾਇਰੈਕਟਰੀ ਵੀ ਹੈ, ਨੂੰ ਲਗਭਗ ਛੇ ਮਹੀਨਿਆਂ ਵਿਚ ਤਿਆਰ ਕੀਤਾ ਹੈ ਅਤੇ ਇਸ ਵਿਚ ਉਨ੍ਹਾਂ ਲੇਖਕਾਂ ਅਤੇ ਲੇਖਿਕਾਵਾਂ ਨੂੰ ਵੀ ਛਪਣ ਦਾ ਮਾਣ ਪ੍ਰਾਪਤ ਹੋਇਆ ਹੈ ਜਿਹੜੇ ਆਪਣੇ ਉਚਿਤ ਆਰਥਿਕ ਵਸੀਲਿਆਂ ਦੀ ਅਣਹੋਂਦ ਕਾਰਨ ਨਿੱਜੀ ਪੱਧਰ ‘ਤੇ ਆਪਣੀ ਪੁਸਤਕ ਛਪਵਾਉਣ ਦਾ ਸੁਪਨਾ ਨਹੀਂ ਸੀ ਲੈ ਸਕਦੇ।ਉਪਰੰਤ ਇਸ ਪੁਸਤਕ ਵਿਚ ਸ਼ਾਮਿਲ ਸਮੂਹ ਲੇਖਕਾਂ ਨੂੰ ਪੁਸਤਕ ਦੀ ਇਕ-ਇਕ ਕਾਪੀ ਪ੍ਰਧਾਨਗੀ ਮੰਡਲ ਵੱਲੋਂ ਭੇਂਟ ਕੀਤੀ ਗਈ। ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ੀਲਖ਼ਾਨਾ ਪਟਿਆਲਾ ਦੇ ਸੰਗੀਤ ਅਧਿਆਪਕ ਸ੍ਰੀ ਪ੍ਰਗਟ ਸਿੰਘ ਦੀ ਅਗਵਾਈ ਅਧੀਨ ਬਾਲ ਗਾਇਕਾਂ ਸੁਹੇਲ ਖ਼ਾਨ ਅਤੇ ਅਰਸ਼ ਅਲੀ ਨੇ ‘ਕਿੱਥੇ ਗਈ ਏਂ ਮਾਰ ਉਡਾਰੀ ਨੀ ਚਿੜੀਏ’ ਗੀਤ ਗਾ ਕੇ ਸਰੋਤਿਆਂ ਦੇ ਦਿਲ ਜਿੱਤ ਲਏ।ਇਸ ਦੌਰਾਨ ਨਵਰੰਗ ਪਬਲੀਕੇਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਛਾਪੀ ਪੁਸਤਕ ‘ਕਲਮ ਸ਼ਕਤੀ’ ਉਪਰ 50% ਛੋਟ ਤੇ ਵਿਕਰੀ ਦਾ ਐਲਾਨ ਕੀਤਾ ਜਿਸ ਪ੍ਰਤੀ ਲੇਖਕਾਂ ਦੀ ਦਿਲਚਸਪੀ ਵੇਖਣ ਨੂੰ ਮਿਲੀ।
ਇਸ ਸਮਾਗਮ ਵਿਚ ਕਵੀ ਕੁਲਵੰਤ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਹਰਜੀਤ ਸਿੰਘ ਸੱਧਰ, ਡਾ. ਅਮਰਜੀਤ ਕੌਂਕੇ, ਮਨਜੀਤ ਪੱਟੀ, ਹਰਜਿੰਦਰ ਕੌਰ ਰਾਜਪੁਰਾ, ਸੁਖਦੇਵ ਸਿੰਘ ਸ਼ਾਂਤ, ਗੁਰਚਰਨ ਸਿੰਘ ਪੱਬਾਰਾਲੀ, ਇੰਦਰਜੀਤ ਸਿੰਘ ਚੋਪੜਾ, ਹਰਦੇਵ ਸਿੰਘ ਪ੍ਰੀਤ, ਭੁਪਿੰਦਰ ਸਿੰਘ ਆਸ਼ਟ, ਮੇਜਰ ਸਿੰਘ ਸੇਖੋਂ, ਤ੍ਰਿਪਤ ਭੱਟੀ, ਪ੍ਰਿੰ. ਸੋਹਨ ਲਾਲ ਗੁਪਤਾ, ਕੁਲਵੰਤ ਸਿੰਘ ਨਾਰੀਕੇ, ਸਤਨਾਮ ਕੌਰ ਚੌਹਾਨ, ਸੁਰਿੰਦਰ ਕੌਰ ਬਾੜਾ, ਰਾਜਵਿੰਦਰ ਜਟਾਣਾ, ਹਰਗੁਣਪ੍ਰੀਤ ਸਿੰਘ,ਸੁਕੀਰਤੀ ਭਟਨਾਗਰ,ਬੀਬੀ ਜੌਹਰੀ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਸੁਲਤਾਨਾ ਬੇਗਮ,ਕਮਲ ਸੇਖੋਂ, ਹਰੀ ਸਿੰਘ ਚਮਕ, ਡਾ. ਇੰਦਰਪਾਲ ਕੌਰ,ਚਰਨ ਪੁਆਧੀ, ਰਮਨਦੀਪ ਕੌਰ ਵਿਰਕ,ਰਘਬੀਰ ਸਿੰਘ ਮਹਿਮੀ,ਕੁਲਦੀਪ ਪਟਿਆਲਵੀ ਅਤੇ ਅਮਰ ਗਰਗ ਕਲਮਦਾਨ ਧੂਰੀ, ਜੋਗਿੰਦਰ ਪਤੰਗਾ, ਸਵਰਨ ਜਸ, ਹਰਸਿਮਰਨ ਸਿੰਘ, ਹਰਸਿਮਰਤ ਕੌਰ, ਨਿਰਲੇਪ ਕੌਰ ਸੇਖੋਂ, ਲੈਕਚਰਾਰ ਧਰਮਿੰਦਰ ਸਿੰਘ, ਲੱਖਾ ਸਿੰਘ, ਸੁਖਬੀਰ ਕੌਰ, ਸ਼ਹਿਨਾਜ਼ ਅਤੇ ਨਵਨੀਤ ਕੌਰ ਆਦਿ ਲੇਖਕ ਅਤੇ ਲੇਖਿਕਾਵਾਂ ਹਾਜ਼ਰ ਸਨ। ਮੰਚ ਸੰਚਾਲਨ ਸ੍ਰੀ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਨਿਭਾਇਆ।

Install Punjabi Akhbar App

Install
×