ਸਰਕਾਰੀ ਐਲੀਮੈਂਟਰੀ ਸਕੂਲ ਪਹਾੜੀਪੁਰ ਦੇ ਪੰਜਾਬੀ ਬਾਲ ਰਸਾਲੇ ‘ਕਲਮ-ਪਰਵਾਜ਼’ ਦਾ ਲੋਕ ਅਰਪਣ

paharipurschoolmagazinelrਬੀਤੇ ਦਿਨੀਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਬਾਲਪ੍ਰੀਤ’ ਰਸਾਲੇ ਦੇ ਆਨਰੇਰੀ ਸੰਪਾਦਕ ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਭੁੱਨਰਹੇੜੀ ਬਲਾਕ । ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਪਹਾੜੀਪੁਰ, ਪਟਿਆਲਾ ਦੇ ਵਿਦਿਆਰਥੀਆਂ ਦੀਆਂ ਵੰਨ ਸੁਵੰਨੀਆਂ ਰਚਨਾਵਾਂ ਅਤੇ ਚਿੱਤਰਾਂ ਨਾਲ ਸ਼ਿੰਗਾਰੇ ਰੰਗਦਾਰ ਪੰਜਾਬੀ ਬਾਲ ਰਸਾਲੇ ‘ਕਲਮ ਪਰਵਾਜ਼’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਡਾ. ‘ਆਸ਼ਟ’ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਿਰਜਣਾ ਦੇ ਸੁੰਦਰ ਪ੍ਰਗਟਾਵੇ ਲਈ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੁਆਰਾ ਸਿਰਜਿਆ ਗਿਆ ਸਾਹਿਤ ਅਤੇ ਚਿੱਤਰਕਲਾ ਦਾ ਉਹਨਾਂ ਦੀ ਮੁੱਢਲੀ ਸਿੱਖਿਆ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਮੌਕੇ ਤੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹੈਡਕੁਆਟਰ ਸ. ਮਲਕੀਤ ਸਿੰਘ, ਪ੍ਰਵੇਸ਼ ਬਲਾਕ ਕੋਆਰਡੀਨੇਟਰ ਸ੍ਰੀਮਤੀ ਗੁਰਪ੍ਰੀਤ ਕੌਰ, ਡਾ. ਰਾਜਵੰਤ ਕੌਰ ਪੰਜਾਬੀ, ਸਕੂਲ ਇੰਚਾਰਜ ਸ੍ਰੀਮਤੀ ਗੁਰਜੋਤ ਕੌਰ, ਜਿਲ੍ਹਾ ਕੋਆਰਡੀਨੇਟਰ ਸ੍ਰੀ ਜਤਿਨ ਮਿਗਲਾਨੀ, ਅਧਿਆਪਕ-ਲੇਖਕ ਬਲਕਾਰ ਸਿੰਘ ਆਦਿ ਵੀ ਸ਼ਾਮਲ ਸਨ।ਇਸੇ ਦੌਰਾਨ ਉਪਰੋਕਤ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ਤੇ ਭੁੱਨਰਹੇੜੀ ਬਲਾਕ-। ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਅਕਾਲਗੜ੍ਹ ਦੀਆਂ ਅਧਿਆਪਕਾਵਾਂ ਸ੍ਰੀਮਤੀ ਮਨਿੰਦਰ ਕੌਰ ਅਤੇ ਸ੍ਰੀਮਤੀ ਅਮਨਦੀਪ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸੰਪਾਦਿਤ ਕੀਤਾ ਗਿਆ ਬਾਲ ਰਸਾਲਾ ‘ਹੁਨਰ’ ਦਾ ਵੀ ਲੋਕ ਅਰਪਿਤ ਕੀਤਾ ਗਿਆ। ਇਸ ਸਮਾਗਮ ਵਿਚ ਪਿੰਡ ਦੇ ਸਰਪੰਚ ਸਮੇਤ ਪਿੰਡ ਦੇ ਪਤਵੰਤੇ ਲੋਕ ਵੀ ਸ਼ਾਮਲ ਹੋਏ।

Install Punjabi Akhbar App

Install
×