ਫਰੀ ਡਾਇਲਸਿਸ ਕਰਨ ਦੇ ਉਪਰਾਲੇ ਲਈ ਕਬੱਡੀ ਖਿਡਾਰੀ ਕਾਲਾ ਬਾਗੜੀਆਂ ਨੇ ਸੁਸਾਇਟੀ ਦੀ ਇਕ ਲੱਖ ਪੰਜ ਹਜ਼ਾਰ ਦੀ ਮਦਦ ਕੀਤੀ

ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਭੁਲੱਥ ਵਿਖੇ ਖੋਲ੍ਹੇ ਜਾ ਰਹੇ ਗੁਰੂ ਨਾਨਕ ਫਰੀ ਡਾਇਲਸਿਸ ਸੈਟਰ ਜੋ ਕਿ ਜਲਦੀ ਹੀ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੁੱਲਣ ਜਾ ਰਿਹਾ ਹੈ।ਜਿਸ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਨਾਮੀਂ  ਸੁਸਾਇਟੀ ਵੱਲੋ ਲੋੜਵੰਦ-ਗਰੀਬ ਮਰੀਜਾਂ ਦਾ ਮੁਫਤ ਡਾਇਲਾਸਿਸ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੋਰਾਨ ਅੱਜ ਭੁਲੱਥ ਦੇ ਨਜ਼ਦੀਕੀ ਪਿੰਡ ਬਾਗੜੀਆਂ ਦੇ ਨਾਮਵਰ ਕਬੱਡੀ ਖਿਡਾਰੀ ਕਾਲਾ ਬਾਗੜੀਆਂ ਨੇ 1ਲੱਖ 5,000 ਹਜਾਰ  ਰੁਪਏ ਦੀ ਸੇਵਾ ਦਿੱਤੀ।ਖਿਡਾਰੀ ਕਾਲਾ ਬਾਗੜੀਆਂ ਨੇ ਕਿਹਾ ਕਿ ਇਸ ਉੱਤਮ ਕਾਰਜ ਲਈ ਇਲਾਕੇ ਦੇ ਖਿਡਾਰੀਆਂ ਤੋ ਇਲਾਵਾ ਐਨ.ਆਰ.ਆਈ ਵੀਰ ਵੀ ਯੋਗਦਾਨ ਪਾਉਣ ਤਾਂ ਜੋ ਇਹ ਉੱਤਮ ਕਾਰਜ ਨੇਪਰੇ ਚੜ੍ਹ ਸਕੇ ਇਸ ਉਤੱਮ ਕਾਰਜ ਨੂੰ ਸਫਲ ਬਣਾਉਣ ਲਈ ਹੋਰਨਾਂ ਸਤਿ ਇਲਾਵਾ ਸ.ਬਲਵਿੰਦਰ ਸਿੰਘ ਚੀਮਾ,ਗਿਆਨੀ ਕੁਲਵਿੰਦਰ ਸਿੰਘ ਜੀ, ਸ. ਫਲਜਿੰਦਰ ਸਿੰਘ ਲਾਲੀਆ, ਡਾ. ਸੁਰਿੰਦਰ ਕੱਕੜ ਭੁਲੱਥ ਸ. ਸੁਰਿੰਦਰ ਸਿੰਘ ਲਾਲੀਆ ਅਤੇ ਹੋਰ ਵੀਰ ਦਿਨ ਰਾਤ ਮਿਹਨਤ ਕਰ ਰਹੇ ਰਹੇ ਹਨ।

Install Punjabi Akhbar App

Install
×