ਅੰਗਰੇਜ ਸਿੰਘ ਨੰਗਲੀ ਦੇ ਗੀਤ “ਕਲਯੁੱਗ” ਦਾ ਪੋਸਟਰ ਲੋਕ ਅਰਪਿਤ

ਰਈਆ — ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੈਂਬਰ ਅਤੇ ਨਾਮਵਰ ਪੰਜਾਬੀ ਗਾਇਕ ਅੰਗਰੇਜ ਸਿੰਘ ਨੰਗਲੀ ਦੇ ਨਵੇਂ ਗੀਤ “ਕਲਯੁੱਗ” ਦਾ ਪੋਸਟਰ ਅੱਜ ਕੈਨੇਡਾ ਵਿਖੇ ਉੱਘੀਆਂ ਸਖਸ਼ੀਅਤਾਂ ਵੱਲੋਂ ਜਾਰੀ ਕੀਤਾ ਗਿਆ । ਇਸ ਗੀਤ ਨੂੰ ਜੋਨਟੀ ਸਿੱਧੂ ਮਹਿਰਾਜ ਨੇ ਲਿਖਿਆ ਹੈ। ਥੀ ਐਮਨਜੇ ਦੁਆਰਾ ਸੰਗੀਤ ਬੰਦ ਕੀਤੇ ਏਸ ਗੀਤ ਦਾ ਵੀਡੀਓ ਨੀਬੋ ਵੀ ਐਫ ਐਕਸ ਨੇ ਬਣਾਇਆ ਹੈ । ਜੋਨਟੀ ਨੇ ਇਸ ਮੌਕੇ ਦੱਸਿਆ ਕੇ ਏਸ ਗੀਤ ਚ ਉਹਨਾ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੋ ਕੀ ਹਰ ਪੰਜਾਬੀ ਨੌਜਵਾਨ ਦੀ ਜਿੰਦਗੀ ਦੇ ਬਹੁਤ ਨੇੜੇ ਹੈ । ਇਸ ਗੀਤ ਦੇ ਪੋਸਟਰ ਨੂੰ ਰਲੀਜ ਕਰਨ ਮੌਕੇ ਕੈਨੇਡਾ ਦੇ ਸਾਬਕਾ ਮੈਬਰ ਪਾਰਲੀਮੈਂਟ ਸ: ਜਸਬੀਰ ਸਿੱਧੂ ਤੋ ਇਲਾਵਾ ਸੰਨੀ ਖੰਗੂੜਾ , ਦਰਸ਼ਨ ਸਿੱਧੂ, ਗੁਰਮੀਤ ਸੇਖੋ, ਜੋਨਟੀ ਸਿੱਧੂ, ਜੱਗਾ ਸੇਖੋ, ਪਾਲੀ ਸੰਧੂ ਆਦਿਕ ਪਤਵੰਤੇ ਸੱਜਣ ਹਾਜ਼ਰ ਸਨ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਸਰਪ੍ਰਸਤ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਨੇ ਅੰਗਰੇਜ ਸਿੰਘ ਨੰਗਲੀ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ।

Install Punjabi Akhbar App

Install
×