ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਨੂੰ ਸ਼ਾਂਤੀ ਨੋਬਲ

noble-peace2014

ਬਚਪਨ ਬਚਾਓ ਅੰਦੋਲਨ ਦੇ ਮੋਢੀ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਸਮਾਜਿਕ ਕਾਰਜਕਰਤਾ ਮਲਾਲਾ ਯੂਸੁਫਜ਼ਈ ਨੂੰ 2014 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਵਿਦਿਸ਼ਾ ਨਿਵਾਸੀ ਕੈਲਾਸ਼ ਸਤਿਆਰਥੀ ਨੋਬਲ ਸ਼ਾਂਤੀ ਪੁਰਸਕਾਰ ਪਾਉਣ ਵਾਲੇ ਦੂਸਰੇ ਭਾਰਤੀ ਹਨ। ਇਸ ਤੋਂ ਪਹਿਲਾ ਮਦਰ ਟੇਰੇਸਾ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ। ਸ਼ੁੱਕਰਵਾਰ ਨੂੰ ਨਾਰਵੇਜਿਅਨ ਨੋਬਲ ਕਮੇਟੀ ਦੇ ਚੇਅਰਮੈਨ ਨੇ ਇਸਦਾ ਐਲਾਨ ਕੀਤਾ। ਕੁੱਲ 278 ਉਮੀਦਵਾਰਾਂ ਦੀ ਸੂਚੀ ਵਿਚੋਂ ਕੈਲਾਸ਼ ਸਤਿਆਰਥੀ ਅਤੇ ਮਲਾਲਾ ਯੂਸੁਫਜਈ ਨੂੰ ਜੇਤੂ ਐਲਾਨਿਆ ਗਿਆ ਹੈ।

Welcome to Punjabi Akhbar

Install Punjabi Akhbar
×