ਕਿਸਾਨੀ ਸੰਘਰਸ਼ ਵਿਚ ਲਗਾਤਾਰ ਡਟੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨ — ਲਿੱਟਾ

ਭੁਲੱਥ —ਦਿੱਲੀ ਸਿੰਘੂ ਬਾਰਡਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਲਿਟਾਂ ਬਲਾਕ ਕਰਤਾਰਪੁਰ ਦੀ ਅਗਵਾਈ ਵਿੱਚ ਲਗਾਤਾਰ  ਸਿੰਘੂ ਬਾਰਡਰ ਤੇ ਕਿਸਾਨ ਡਟੇ ਹੋਏ ਹਨ ਅਤੇ ਵਾਰੀ-ਵਾਰੀ ਆਪਣੀ ਡਿਊਟੀ ਦੇ ਰਹੇ ਹਨ ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਸਰਦੀ ਗਰਮੀ ਮੀਂਹ ਹਨੇਰੀ ਝੱਖੜ ਸਭ ਆਪਣੇ ਪਿੰਡੇ ਤੇ ਹੱਸਦੇ ਹੋਏ ਹੰਢਾਇਆ ਹੈ ਜਦੋਂ ਤਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਕਿਸਾਨਾਂ ਦਾ ਕਹਿਣਾ ਹੈ ਇਸੇ ਤਰ੍ਹਾਂ ਜਾਰੀ ਰਹਿਣਗੇ ਇਸ ਦੌਰਾਨ ਸਥਾਨਕ ਪੱਤਰਕਾਰ ਭਾਈਚਾਰੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੁਝ ਕਿਸਾਨਾਂ ਨਾਲ ਵਾਰਤਾਲਾਪ ਕੀਤੀ ਗਈ ਜਿਨ੍ਹਾਂ ਵਿੱਚ ਗੁਰਦੇਵ ਸਿੰਘ ਪਿੰਡ ਮੱਦੁਪੁਰ, ਚਰਨਜੀਤ ਸਿੰਘ ਮੀਤ ਪ੍ਰਧਾਨ , ਸੁਖਦੇਵ ਸਿੰਘ ਕਰਤਾਰਪੁਰ , ਬਲਦੇਵ ਸਿੰਘ ਕਰਤਾਰਪੁਰ , ਜਗਤਾਰ ਸਿੰਘ ਜੱਗਾਂ ਪੱਤੜਕਲਾਂ , ਹਰਨੇਕ ਸਿੰਘ ਸੰਧੂ , ਗੁਰਪ੍ਰੀਤ ਸਿੰਘ ਸੰਧੂ , ਜਰਨਲ ਸਿੰਘ ਫੋਜੀ ,ਰਤਨ ਸਿੰਘ ਧਾਲੀਵਾਲ , ਮਨਪ੍ਰੀਤ ਸਿੰਘ ਕਾਹਲੋਂ , ਜਗਤਾਰ ਸਿੰਘ ਹੈਪੀ ਖੱਦਰ ਫ਼ਾਰਮ (ਚੱਕੋਕੀ ) ਅਤੇ ਪ੍ਰਭਜੋਤ ਸਿੰਘ ਘੁੰਮਣ ਐਡਵੋਕੇਟ ਪੰਜਾਬ ਐਡੀ ਹਰਿਆਣਾ ਹਾਈਕੋਰਟ ਵੀ ਉਚੇਚੇ ਤੋਰ ਤੇ ਹਾਜ਼ਰ ਸਨ ।

Install Punjabi Akhbar App

Install
×