ਬਰੈਂਪਟਨ ਦੀ ਵਿਰਦੀ ਟਰੱਕਿੰਗ ਕੰਪਨੀ ਪਿੰਡ ਬਾਗੜੀਆਂ ਵਿਖੇਂ ਹੋ ਰਹੇ ਵਿਸ਼ਾਲ ਕਬੱਡੀ ਕੱਪ ਨੂੰ ਵਿਸ਼ੇਸ਼ ਸਹਿਯੋਗ ਦੇਵੇਗੀ : ਅਮਨ ਵਿਰਦੀ 

FullSizeRender (2)

ਨਿਊਯਾਰਕ/ ਬਰੈਂਪਟਨ 5 ਨਵੰਬਰ — 19-20 ਨਵੰਬਰ ਨੂੰ ਹਰ ਸਾਲ ਦੀ ਤਰਾਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਵਿਖੇਂ ਹੋ ਰਹੇ 9ਵੇਂ ਮਹਾਨ ਕਬੱਡੀ ਕੱਪ ਜਿਸ ਵਿੱਚ ਬੈਸਟ ਜਾਫੀ ਅਤੇ ਰੇਡਰ ਨੂੰ ਨਵੀਂਆਂ ਅਲਟੋ ਕਾਰਾਂ ਦਿੱਤੀਆਂ ਜਾ ਰਹੀਆਂ ਹਨ। ਅਤੇ ਨਗਦ ਇਨਾਮ 1,00000 ਲੱਖ ਅਤੇ 75,000 ਹਜ਼ਾਰ ਰੁਪਈਆ ਹੈ ਉਸ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ ਵਿੱਚ ਬੈਠੇ ਆਪਣੀਆਂ ਜੜਾਂ ਪੰਜਾਬ ਨਾਲ ਜੁੜੇ ਹੋਏ ਬਰੈਂਪਟਨ ਕੈਨੇਡਾ ਦੀ ਵਿਰਦੀ ਟਰੱਕਿੰਗ ਕੰਪਨੀ ਦੇ ਮਾਲਿਕ ਅਮਨ ਵਿਰਦੀ ਨੇ ਕਲੱਬ ਨੂੰ ਵਿਸ਼ੇਸ਼ ਯੋਗਦਾਨ ਪਾਉਣ ਦੀ ਗੱਲ ਕਹੀ। ਅਮਨ ਵਿਰਦੀ ਨੇ ਕਿਹਾ ਕਿ ਮੈ ਪੰਜਾਬ ਦੇ ਪਿੰਡਾਂ ਦੀਆਂ ਖੇਡ ਕਲੱਬਾਂ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ ਜਿੰਨਾਂ ਵੱਲੋਂ ਅੱਜ ਦੇ ਨੋਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਮੁੜ ਕਬੱਡੀ ਖੇਡ ਨੂੰ ਜ਼ਿੰਦਾ ਰੱਖਿਆਂ ਹੈ।ਅਤੇ ਪੰਜਾਬ ਦੇ ਪਿੰਡਾਂ ਦੀਆਂ ਇਹ ਕਲੱਬਾਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।ਕੈਨੇਡਾ ਚ’ ਵੱਸਦੇ  ਬਾਗੜੀਆਂ ਸਪੋਰਟਸ ਕਲੱਬ ਦੇ ਮੈਂਬਰ ਅਤੇ ਸਮਾਜ ਸੇਵੀ ਚੰਨਾ ਧਾਲੀਵਾਲ (ਭਗਵਾਨਪੁਰ) ਨੇ ਦੱਸਿਆ ਕਿ ਵਿਰਦੀ ਟਰੱਕਿੰਗ ਕੰਪਨੀ ਦੇ ਮਾਲਿਕ ਅਮਨ ਵਿਰਦੀ ਤੋਂ ਇਲਾਵਾ ਹੋਰ ਵੀ ਭਾਈਚਾਰੇ ਦੇ ਲੋਕ ਇਸ ਮਹਾਨ ਕਬੱਡੀ ਟੂਰਨਾਮੈਂਟ ਨੂੰ ਨੇਪ੍ਹਰੇ ਚਾੜਣ ਲਈ ਸਹਿਯੋਗ ਦੇਣ ਲਈ ਅੱਗੇ ਆਏ ਹਨ।