ਨਿਊਜ਼ੀਲੈਂਡ ਦੇ ਵਿਚ ਖੇਡਾਂ ਦਾ ਦੌਰ ਜਾਰੀ ਹੈ। ਅਗਲੇ ਹਫਤੇ 27 ਮਾਰਚ ਦਿਨ ਐਤਵਾਰ ਨੂੰ ਵਿਕਰੀ ਪਾਰਕ ਸੇਂਟ ਐਂਡਰਿਉ ਹਮਿਲਟਨ ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ ਮੈਨੇਜਮੈਂਟ ਅਤੇ ਵਾਇਕਾਟੋ ਕਬੱਡੀ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਮੈਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਏ ਜਾ ਰਹੇ ਹਨ ਜਿਸ ਦੇ ਵਿੱਚ ਨਿਊਜੀਲੈਂਡ ਦੇ ਵੱਖ ਸ਼ਹਿਰਾਂ ਅਤੇ ਕਲੱਬਾਂ ਤੋਂ ਟੀਮਾਂ ਹਿੱਸਾ ਲੈਣਗੀਆਂ। ਪ੍ਰਬੰਧਕਾਂ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਕਬੱਡੀ ਟੂਰਨਾਮੈਂਟ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਸੰਗਤ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਕੀਤਾ ਗਿਆ ਹੈ। ਸਫਾਈ ਅਤੇ ਰੱਖ-ਰਖਾਵ ਦਾ ਧਿਆਨ ਰੱਖਦਿਆਂ ਖੇਡ ਮੈਦਾਨ ਵਿਚ ਕੇਵਲ ਜਲ-ਪਾਣੀ ਦਾ ਹੀ ਪ੍ਰਬੰਧ ਹੋਵੇਗਾ।