ਕਲਗੀਧਰ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ 9 ਨਵੰਬਰ ਨੂੰ

ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਦੀ ਨਿਯਮਾਵਲੀ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਕਬੱਡੀ ਟੂਰਨਾਮੈਂਟ 9 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ. ਮਨਜਿੰਦਰ ਸਿੰਘ ਬਾਸੀ ਹੋਰਾਂ ਦੱਸਿਆ ਕਿ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 2100 ਡਾਲਰ ਦਾ ਇਨਾਮ ਤੇ ਟ੍ਰਾਫੀ ਜਦ ਕਿ ਦੂਜੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 18 ਡਾਲਰ ਇਨਾਮ ਤੇ ਟ੍ਰਾਫੀ ਦਿੱਤੀ ਜਾਵੇਗੀ। ਐਂਟਰੀਆਂ ਸ਼ੁੱਕਰਵਾਰ ਤੱਕ ਲਈਆਂ ਗਈਆਂ ਹਨ।

Install Punjabi Akhbar App

Install
×