ਨਿਊਜ਼ੀਲੈਂਡ ‘ਚ ‘ਵਿਸ਼ਵ ਕਬੱਡੀ ਕੱਪ ਜੇਤੂ’ ਦੋ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

nz-pic-17-march-2ਬੀਤੇ ਦਿਨੀਂ ਦਸਮੇਸ਼ ਸਪੋਰਟਸ  ਐਂਡ ਕਲਚਰਲ ਕਲੱਬ ਟੀ ਪੁੱਕੀ ਵੱਲੋਂ ਕਰਵਾਏ ਗਏ 11ਵੇਂ ਖੇਡ ਟੂਰਨਾਮੈਂਟ ਦੇ ਵਿਚ ‘ਵਿਸ਼ਵ ਕਬੱਡੀ ਕੱਪ ਜੇਤੂ’ ਦੋ ਖਿਡਾਰੀਆਂ ਸੁੱਖਾ ਭੰਡਾਲ ਅਤੇ ਸੰਦੀਪ ਸੁਰਖਪੁਰੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਤੂ ਕਾਹਲੋਂ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਪ੍ਰੋ ਸਪਲੀਮੈਂਟ ਦੇ ਡੱਬੇ ਦਿੱਤੇ ਗਏ। ਇਨਾਮ ਦੇਣ ਵੇਲੇ ਦਰਸ਼ਨ ਸਿੰਘ ਨਿੱਜਰ, ਬਲਜੀਤ ਸਿੰਘ ਟੀ ਪੁੱਕੀ, ਲਹਿੰਬਰ ਸਿੰਘ ਅਤੇ ਮਨੋਹਰ ਸਿੰਢ ਢੇਸੀ ਸਮੇਤ ਹੋਰ ਕਈ ਕਲੱਬ ਦੇ ਮੈਂਬਰ ਹਾਜ਼ਿਰ ਸਨ।

Install Punjabi Akhbar App

Install
×