9 ਤੇ 10 ਨਵੰਬਰ ਨੂੰ ਰਿਪਦੁਮਨ ਕਾਲਜ ਸਟੇਡੀਅਮ ਵਿਖੇ ਹੋਣ ਵਾਲੇ ਕਬੱਡੀ ਕੱਪ ਪ੍ਰਤੀ ਲੋਕਾਂ ਚ ਭਾਰੀ ਉਤਸ਼ਾਹ- ਜੱਸੀ ਸੋਹੀਆਂ ਵਾਲਾ

ਨਾਭਾ ਕਬੱਡੀ ਕੱਪ ਦੇ ਅਖੀਰਲੇ ਦਿਨ ਗਾਇਕ ਆਰ ਨੇਤ, ਹਰਜੀਤ ਹਰਮਨ, ਪ੍ਰੀਤ ਹਰਪਾਲ, ਗੁਰਵਿੰਦਰ ਬਰਾੜ ਤੇ ਸਾਰਥੀ-ਕੇ ਕਰਨਗੇ ਦਰਸ਼ਕਾਂ ਦਾ ਮਨੋਰੰਜਨ

News Kabadi cup 5 nov

ਨਾਭਾ, 5 ਨਵੰਬਰ — ਅਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਰਜ਼ਿ. ਨਾਭਾ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਰਿਪਦੁਮਨ ਕਾਲਜ ਸਟੇਡੀਅਮ ਨਾਭਾ ਵਿਖੇ 9 ਅਤੇ 10 ਨਵੰਬਰ (ਸ਼ਨੀਵਾਰ ਤੇ ਐਤਵਾਰ) ਨੂੰ ਕਰਵਾਏ ਜਾਣ ਵਾਲੇ ਦੂਜਾ ਨਾਭਾ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਕਲੱਬ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਅਹਿਮ ਮੀਟਿੰਗ ਕਲੱਬ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਪਟਿਆਲਾ ਗੇਟ ਵਿਖੇ ਹੋਈ। ਜਿਸ ਵਿੱਚ ਕਬੱਡੀ ਕੱਪ ਨੂੰ ਸਫਲ ਕਰਨ ਸਬੰਧੀ ਕਲੱਬ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਜੱਸੀ ਸੋਹੀਆਂ ਵਾਲਾ, ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਭੱਮ, ਜਨਰਲ ਸਕੱਤਰ ਕੁਲਵੰਤ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ ਸਿੱਧੂ, ਚੇਅਰਮੈਨ ਮਨਜੀਤ ਸਿੰਘ ਜਵੈਲਰ0, ਵਾਇਸ ਚੇਅਰਮੈਨ ਰਾਜਵੀਰ ਸਿੰਘ ਧੀਰੋਮਾਜਰਾ, ਮੁੱਖ ਸਲਾਹਕਾਰ ਨਰਿੰਦਰ ਖੇੜ੍ਹੀਮਾਨੀਆਂ ਅਤੇ ਖਜਾਨਚੀ ਗੁਰਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪਹਿਲੇ ਦਿਨ ਕਬੱਡੀ 45 ਤੇ 55 ਕਿਲੋ ਵਜ਼ਨ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਅਖਰੀਲੇ ਦਿਨ 10 ਨਵੰਬਰ ਨੂੰ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਦੀਆਂ ਟੀਮਾਂ ਦੇ ਫਸਵੇਂ ਮੈਚ ਹੋਣਗੇ, ਜਿਸ ਵਿੱਚ ਕਬੱਡੀ ਦੇ ਵਿਸ਼ਵ ਪੱਧਰੀ ਨਾਂਮੀ ਖਿਡਾਰੀ ਭਾਗ ਲੈ ਰਹੇ ਹਨ ਅਤੇ ਆਲ ਓਪਨ ਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ 75 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰ ਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆਂ ਕਿ ਆਲ ਓਪਨ ਦੇ ਮੈਚਾਂ ਤੋਂ ਪਹਿਲਾਂ ਸਵੇਰੇ 10 ਵਜੇ ਕਬੱਡੀ 65 ਕਿਲੋਂ ਵਜਨ ਦੀਆਂ ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ।ਸ. ਜੱਸੀ ਨੇ ਦੱਸਿਆਂ ਕਿ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ, ਆਰ ਨੇਤ, ਪ੍ਰੀਤ ਹਰਪਾਲ, ਗੁਰਵਿੰਦਰ ਬਰਾੜ, ਸਾਰਥੀ-ਕੇ, ਮਨਜਿੰਦਰ ਢਿੱਲੋਂ, ਗਾਇਕਾ ਆਰ.ਦੀਪ ਰਮਨ, ਅਲੀਸ਼ਾ ਤੇ ઠਮੈਂਡੀ ਧੀਮਾਨ ઠ ઠਆਦਿ ਗਾਇਕ ਦਰਸਕਾਂ ਦਾ ਮਨੋਰੰਜਨ ਕਰਨਗੇ।

(ਹਰਜਿੰਦਰ ਜਵੰਦਾ)

jawanda82@gmail.com