ਸਾਡੇ ਵਿਹੜੇ ਆਏ ਮਹਿਮਾਨ – ਕਰਾਂਗੇ ਅਸੀਂ ਮਾਨ-ਸਨਮਾਨ 

  • ਪ੍ਰਸਿੱਧ ਕਬੱਡੀ ਕੋਚ ਸ. ਸ਼ੇਰ ਸਿੰਘ ਆਸਟਰੇਲੀਆ ਵਾਲਿਆਂ ਦਾ ਪੰਜਾਬ ਕੇਸਰੀ ਤੇ ਦੁਆਬਾ ਸਪੋਰਟਸ ਕਲੱਬ ਵੱਲੋਂ ਸਨਮਾਨ
(ਸਾਬਕਾ ਕਬੱਡੀ ਕੋਚ ਸ. ਸ਼ੇਰ ਸਿੰਘ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ)
(ਸਾਬਕਾ ਕਬੱਡੀ ਕੋਚ ਸ. ਸ਼ੇਰ ਸਿੰਘ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ)

ਔਕਲੈਂਡ 17  ਸਤੰਬਰ -ਪੰਜਾਬ ਦੇ ਪ੍ਰਸਿੱਧ ਕਬੱਡੀ ਕੋਚ ਸ. ਸ਼ੇਰ ਸਿੰਘ ਜੋ ਕਿ ਲੰਬਾ ਸਮਾਂ ਕਪੂਰਥਲਾ ਵਿਖੇ ਕਬੱਡੀ ਵਿੰਗ (ਪੰਜਾਬ ਸਰਕਾਰ) ਦੇ ਕੋਚ ਰਹੇ ਹਨ ਅਤੇ ਅੱਜਕਲ੍ਹ ਬ੍ਰਿਸਬੇਨ (ਆਸਟਰੇਲੀਆ) ਵਿਖੇ ਵਸ ਗਏ ਹਨ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੌਰੇ ਉਤੇ ਹਨ। ਸ. ਸ਼ੇਰ ਸਿੰਘ ਨੇ ਬਹੁਤ ਸਾਰੇ ਅੰਤਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਹੈ ਜਿਨ੍ਹਾਂ ਵਿਚ ਦੇਬਾ ਭੰਡਾਲ, ਧੀਰਾ ਡਡਵਿੰਡੀ, ਸ. ਗਡਾਣੀ (ਡੀ.ਐਸ.ਪੀ.), ਰਾਜ ਬਹਾਦਰ, ਬਿੰਦਰ ਸੈਦੋਵਾਲ, ਮਨਜੀਤ ਬਿਹਾਰੀਪੁਰ ਤੇ ਗਿਆਨੀ ਮੋਠਾਵਾਲੀਆ ਆਦਿ ਸ਼ਾਮਿਲ ਹਨ। ਨਿਊਜ਼ੀਲੈਂਡ ਪਹੁੰਚਣ ਉਤੇ ਪੰਜਾਬ ਕੇਸਰੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਦੁਆਬਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਜਿੱਥੇ ਉਨ੍ਹਾਂ ਨੂੰ ਨਿੱਘਾ ‘ਜੀ ਆਇਆਂ’ ਆਖਿਆ ਗਿਆ ਉਥੀ ਬੀਤੀ ਰਾਤ ਉਨ੍ਹਾਂ ਦੇ ਮਾਨ-ਸਨਮਾਨ ਵਿਚ ਰਾਤਰੀ ਭੋਜ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦਾ ਰਸਮੀ ਸਵਾਗਤ ਮਾਸਟਰ ਜੋਗਿੰਦਰ ਸਿੰਘ ਹੋਰਾਂ ਕੀਤਾ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜੱਸਾ ਬੋਲੀਨਾ ਨੇ ਨਿਊਜ਼ੀਲੈਂਡ ਦੇ ਵਿਚ ਕਬੱਡੀ ਖੇਡ ਸਬੰਧੀ ਆਪਣੇ ਵਿਚਾਰ ਉਨ੍ਹਾਂ ਨਾਲ ਸਾਂਝੇ ਕੀਤੇ। ਸ. ਵਰਿੰਦਰ ਸਿੰਘ ਬਰੇਲੀ ਹੋਰਾਂ ਸ. ਸ਼ੇਰ ਸਿੰਘ ਦੀਆਂ ਪੰਜਾਬ ਕੋਚਿੰਗ ਤੋਂ ਲੈ ਕੇ ਵਿਦੇਸ਼ਾਂ ਦੇ ਵਿਚ ਕਬੱਡੀ ਦੇ ਲਈ ਪਾਏ ਯੋਗਦਾਨ ਸਬੰਧੀ ਜ਼ਿਕਰ ਕੀਤਾ ਤੇ ਕੁਝ ਯਾਦਾਂ ਸਾਂਝੀਆਂ ਕੀਤੀਆਂ। ਸ. ਇੰਦਰਜੀਤ ਸਿੰਘ ਕਾਲਕਟ ਨੇ ਵੀ ਇਸ ਮੌਕੇ ਸ਼ੇਰ ਸਿੰਘ ਹੋਰਾਂ ਦਾ ਧੰਨਵਾਦ ਕੀਤਾ ਅਤੇ ਮਾਨ ਮਹਿਸੂਸ ਕੀਤਾ ਕਿ ਉਹ ਆਸਟਰੇਲੀਆ ਤੋਂ ਇਥੇ ਆ ਕੇ ਸਾਰਿਆਂ ਨੂੰ ਮਿਲੇ। ਸ. ਸ਼ੇਰ ਸਿੰਘ ਹੋਰਾਂ ਨੂੰ ਮਾਨ-ਸਨਮਾਨ ਵੱਜੋਂ ਇਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਖਿਡਾਰੀ ਮੰਗਾ ਭੰਡਾਲ, ਅੰਗਰੇਜ਼ ਸਿੰਘ, ਰਾਜਾ ਬੁੱਟਰ, ਪਿੰਦੂ ਵਿਰਕ, ਮਨਜੀਤ ਸਿੰਘ ਬੱਲਾ, ਬਲਿਹਾਰ ਮਾਹਲ, ਸ਼ਹਿਬਾਜ ਸਿੰਘ ਤੇ ਹੋਰ ਸ਼ਾਮਿਲ ਸਨ।

Install Punjabi Akhbar App

Install
×