ਦਿੱਲੀ ਚੋਣ ਨਤੀਜੇ ਨਿਰਾਸ਼ਾਜਨਕ, ਕਾਂਗਰਸ ਨੂੰ ਵਿਚਾਰਧਾਰਾ ਬਦਲਣ ਦੀ ਜ਼ਰੂਰਤ: ਜੋਤੀਰਾਦਿਤਿਆ

ਕਾਂਗਰਸ ਨੇਤਾ ਜੋਤੀਰਾਦਿਤਿਆ ਸਿੰਧਿਆ ਨੇ ਦਿੱਲੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਕਿਹਾ ਹੈ, ਇਹ (ਦਿੱਲੀ ਨਤੀਜੇ ਅਤੇ ਕਾਂਗਰਸ ਦੀ ਹਾਰ) ਬਹੁਤ ਨਿਰਾਸ਼ਾਜਨਕ ਹੈ। ਦੇਸ਼ ਬਦਲ ਗਿਆ ਹੈ, ਕਾਂਗਰਸ ਨੂੰ ਵੀ ਆਪਣੀ ਵਿਚਾਰਧਾਰਾ ਬਦਲਣੀ ਚਾਹੀਦੀ ਹੈ ਅਤੇ ਲੋਕਾਂ ਦੇ ਸਾਹਮਣੇ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਿੰਧਿਆ ਨੇ ਪਿਛਲੇ ਸਾਲ ਰਾਹੁਲ ਗਾਂਧੀ ਦੇ ਪ੍ਰਧਾਨ ਪਦ ਦੇ ਇਸਤੀਫੇ ਉੱਤੇ ਵੀ ਕਿਹਾ ਸੀ ਕਿ ਕਾਂਗਰਸ ਨੂੰ ਆਤਮਨਿਰੀਕਸ਼ਣ ਦੀ ਜ਼ਰੂਰਤ ਹੈ।