ਜੂਲੀਅਨ ਐਸੰਜ ਦੀ ਹਵਾਲਗੀ ਦੀ ਜ਼ਮਾਨਤ ਰੱਦ -ਰਹਿਣਗੇ ਲੰਡਨ ਦੀ ਜੇਲ੍ਹ ਵਿੱਚ ਹੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕੀਲੀਕਸ ਦੇ ਬਾਨੀ ਅਤੇ ਸੰਸਾਰ ਪ੍ਰਸਿੱਧ ਜਰਨਲਿਸਟ, ਜੂਲੀਅਨ ਐਸੰਜ ਦੀ ਹਵਾਲਗੀ ਲਈ ਜ਼ਮਾਨਤ ਬ੍ਰਿਟਿਸ਼ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ ਅਤੇ ਉਹ ਹੁਣ ਲੰਡਨ ਦੀ ਜੇਲ੍ਹ ਵਿੱਚ ਹੀ ਰਹਿਣਗੇ। ਅਮਰੀਕਾ ਨੇ ਉਨ੍ਹਾਂ ਦੀ ਸਪੁਰਦਗੀ ਵਿੱਚ ਅੜਿੱਕਾ ਅਣਾਉਣ ਵਾਸਤੇ ਬ੍ਰਿਟੇਨ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਹ ਇਸ ਫੈਸਲੇ ਦੇ ਖ਼ਿਲਾਫ਼ ਮੁੜ ਤੋਂ ਅਪੀਲ ਕਰਨਗੇ। ਯੂ.ਕੇ. ਦੀ ਅਦਾਲਤ ਦੇ ਜੱਜ ਨੇ ਸ਼ੰਕਾ ਜ਼ਾਹਿਰ ਕਰਦਿਆਂ ਕਿ ਸ਼ਾਇਦ ਜੂਲੀਅਨ ਐਸੰਜ ਜ਼ਮਾਨਤ ਮਿਲਣ ਤੇ ਕਿਤੇ ਭੱਜ ਹੀ ਨਾ ਜਾਵੇ ਅਤੇ ਮੁੜ ਤੋਂ ਅਦਾਲਤ ਦੀ ਕਾਰਵਾਈ ਵਿੱਚ ਹਾਜ਼ਰ ਹੀ ਨਾ ਹੋਵੇ, ਇਸਨੂੰ ਮੁੱਖ ਮੁੱਦਾ ਬਣਾਉਂਦਿਆਂ ਜੂਲੀਅਨ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਜੂਲੀਅਨ ਬੀਤੇ ਅੱਠ ਸਾਲਾਂ ਤੋਂ ਹੀ ਬੰਦ ਹਨ ਅਤੇ ਉਨ੍ਹਾਂ ਨੂੰ ਐਕੁਆਡੋਰ ਵਿੱਚ ਜਾਂ ਤਾਂ ਐਂਬੇਸੀ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਜਾਂ ਫੇਰ ਜੇਲ੍ਹ ਅੰਦਰ। ਉਨ੍ਹਾਂ ਉਪਰ ਅਮਰੀਕਾ ਅੰਦਰ ਘੱਟੋ ਘੱਟ 18 ਜਾਸੂਸੀ ਦੇ ਮਾਮਲੇ ਦਰਜ ਹਨ ਅਤੇ ਅਮਰੀਕਾ ਦੀ ਦਲੀਲ ਹੈ ਕਿ ਬ੍ਰਿਟੇਨ ਸਰਕਾਰ ਉਨ੍ਹਾਂ ਨੂੰ ਅਮਰੀਕੀ ਸਰਕਾਰ ਦੇ ਹਵਾਲੇ ਕਰੇ ਤਾਂ ਕਿ ਉਨ੍ਹਾਂ ਉਪਰ ਮੁਕੱਦਮੇ ਚਲਾਏ ਜਾ ਸਕਣ। ਬੀਤੇ ਸੋਮਵਾਰ ਨੂੰ ਬ੍ਰਿਟੇਨ ਦੀ ਅਦਾਲਤ ਨੇ ਅਮਰੀਕਾ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਅਤੇ ਜੂਲੀਅਨ ਨੂੰ ਸਪੁਰਦਗੀ ਦੀ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ। ਜੂਲੀਅਨ ਉਪਰ ਜਾਸੂਸੀ ਦੇ ਨਾਲ ਨਾਲ ਸਵੀਡਨ ਵਿੱਚ ਕੁੱਝ ਸਰੀਰਿਕ ਸ਼ੋਸ਼ਣ ਦੇ ਇਲਜ਼ਾਮ ਵੀ ਦਰਜ ਹਨ ਅਤੇ ਇਸੇ ਕਰਕੇ ਜੂਲੀਅਨ 2012 ਵਿੱਚ ਅਮਰੀਕਾ ਤੋਂ ਭੱਜ ਕੇ ਐਕੁਆਡੋਰ ਦੀ ਐਂਬੇਸੀ ਵਿੱਚ ਸ਼ਰਣ ਲੈਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਉਹ 2019 ਤੱਕ ਐਕੁਆਡੋਰ ਦੀ ਐਂਬੇਸੀ ਵਿੱਚ ਹੀ ਰਿਹਾ ਅਤੇ ਫੇਰ ਅਪ੍ਰੈਲ 2019 ਵਿੱਚ ਉਸ ਨੂੰ ਬ੍ਰਿਟੇਨ ਸਰਕਾਰ ਨੇ ਗ੍ਰਿਫਤਾਰ ਕਰ ਕੇ ਉਥੋਂ ਕੱਢ ਲਿਆ ਅਤੇ ਜੇਲ੍ਹ ਵਿੱਚ ਭੇਜ ਦਿੱਤਾ।

Install Punjabi Akhbar App

Install
×