ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਮਹਿੰਦਰ ਸਿੰਘ ਪੰਜੂ ਦਾ ਗ਼ਜ਼ਲ ਸੰਗ੍ਰਹਿ ‘ਜੁਗਨੂੰ ਸੋਚਦੇ ਹਨ’ ਦਾ ਲੋਕ ਅਰਪਣ

  • ਨਵੀਂ ਪੀੜ੍ਹੀ ਸਾਹਿਤ ਪ੍ਰਤੀ ਚੇਤੰਨ – ਡਾ. ਦਰਸ਼ਨ ਸਿੰਘ ‘ਆਸ਼ਟ’

mohinder singh panju s book release
(ਪਟਿਆਲਾ – 11.8.2019) ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਕਵੀ ਮਹਿੰਦਰ ਸਿੰਘ ਪੰਜੂ ਦੇ ਗ਼ਜ਼ਲ ਸੰਗ੍ਰਹਿ ‘ਜੁਗਨੂੰ ਸੋਚਦੇ ਹਨ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਆਲ ਇੰਡੀਆ ਰੇਡੀਓ ਪਟਿਆਲਾ ਦੇ ਡਾਇਰੈਕਟਰ ਅਮਰਜੀਤ ਸਿੰਘ ਵੜੈਚ, ਉਸਤਾਦ ਗ਼ਜ਼ਲਗੋ ਸੁਲੱਖਣ ਸਿੰਘ ਸਰਹੱਦੀ (ਗੁਰਦਾਸਪੁਰ), ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ ਅਤੇ ਮਨਜਿੰਦਰ ਸਿੰਘ ਧਨੋਆ ਸ਼ਾਮਿਲ ਸਨ। ਇਸ ਸਮਾਗਮ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਪੁੱਜੇ ਲਗਭਗ ਇਕ ਸੌ ਪ੍ਰਸਿੱਧ ਲਿਖਾਰੀਆਂ ਦਾ ਸੁਆਗਤ ਕਰਦਿਆਂ ਪ੍ਰਧਾਨ ਡਾ. ‘ਆਸ਼ਟ’ ਨੇ ਕਿਹਾ ਕਿ ਸਭਾ ਵਿਚ ਨਵੀਂ ਪੀੜ੍ਹੀ ਦੇ ਲੇਖਕਾਂ ਦੀ ਵਿਸ਼ੇਸ਼ ਦਿਲਚਸਪੀ ਵੇਖ ਕੇ ਅਨੁਭਵ ਹੁੰਦਾ ਹੈ ਕਿ ਨਵੇਂ ਲਿਖਾਰੀਆਂ ਦਾ ਪੰਜਾਬੀ ਸਾਹਿਤ ਪ੍ਰਤੀ ਰੁਝਾਨ ਉਹਨਾਂ ਦੀ ਚੇਤਨਾ ਦਾ ਪ੍ਰਤੀਕ ਹੈ ਜੋ ਮਾਂ ਬੋਲੀ ਲਈ ਵਡਿਆਈ ਵਾਲੀ ਗੱਲ ਹੈ। ਅਮਰਜੀਤ ਸਿੰਘ ਵੜੈਚ ਨੇ ਆਪਣੀ ਤਾਜ਼ਾ ਗ਼ਜ਼ਲ ਸਾਂਝੀ ਕਰਦਿਆਂ ਕਿਹਾ ਕਿ ਸਮੇਂ ਦੀ ਨਬਜ਼ ਪਛਾਣਨ ਵਾਲੇ ਲਿਖਾਰੀ ਹੀ ਕੌਮ ਦੇ ਰਾਹਦਸੇਰੇ ਹੁੰਦੇ ਹਨ। ਸੁਲੱਖਣ ਸਰਹੱਦੀ ਨੇ ਪੰਜੂ ਦੀ ਪੁਸਤਕ ਉਪਰ ਵਿਸਤ੍ਰਿਤ ਪਰਚਾ ਪੜ੍ਹਦਿਆਂ ਵੱਖ ਵੱਖ ਪੱਖਾਂ ਤੇ ਵਿਸ਼ਲੇਸ਼ਣਾਤਮਕ ਰੌਸ਼ਨੀ ਪਾਈ। ਇਸ ਪੁਸਤਕ ਦੇ ਵਿਸ਼ੇ ਵਸਤੂ ਅਤੇ ਕਲਾ ਪੱਖ ਬਾਰੇ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ ਨੇ ਆਪਣੀਆਂ ਗ਼ਜ਼ਲਾਂ ਵੀ ਸੁਣਾਈਆਂ। ਇਸ ਤੋਂ ਇਲਾਵਾ ਡਾ. ਹਰਜੀਤ ਸਿੰਘ ਸੱਧਰ, ਜੰਗ ਸਿੰਘ ਫੱਟੜ ਅਤੇ ਅੰਮ੍ਰਿਤਪਾਲ ਸਿੰਘ ਸ਼ੈਦਾ, ਪ੍ਰੋ. ਮੀਤ ਖੱਟੜਾ ਅਤੇ ਅਰਵਿੰਦਰ ਕੌਰ ਕਾਕੜਾ ਨੇ ਵੀ ਪੁਸਤਕ ਬਾਰੇ ਵਿਚਾਰ ਪ੍ਰਗਟ ਕੀਤੇ। ਮਹਿੰਦਰ ਸਿੰਘ ਪੰਜੂ ਨੇ ਆਪਣੀ ਗ਼ਜ਼ਲ ਦੀ ਰਚਨਾ ਪ੍ਰਕਿਰਿਆ ਸਾਂਝੀ ਕੀਤੀ ਜਦੋਂ ਕਿ 94 ਸਾਲਾ ਪ੍ਰਸਿੱਧ ਸਟੇਜੀ ਸ਼ਾਇਰ ਕੁਲਵੰਤ ਸਿੰਘ ਤੋਂ ਇਲਾਵਾ ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਪ੍ਰੋ. ਸੁਭਾਸ਼ ਸ਼ਰਮਾ, ਪ੍ਰਿੰ. ਸਰਵਜੀਤ ਸਿੰਘ ਗਿੱਲ, ਡਾ. ਪ੍ਰੇਮ ਖੋਸਲਾ,ਕੁਲਵੰਤ ਸਿੰਘ ਨਾਰੀਕੇ,ਪਵਨ ਹਰਚੰਦਪੁਰੀ ਆਦਿ ਨੇ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।ਇਸ ਤੋਂ ਇਲਾਵਾ ਜਸਵਿੰਦਰ ਸ਼ਾਇਰ ਰਚਿਤ ਬਾਲ ਕਾਵਿ ਸੰਗ੍ਰਹਿ ‘ਦਾੜ੍ਹੀ ਦਾ ਕਮਾਲ’ ਅਤੇ ਸ੍ਰੀਮਤੀ ਤ੍ਰਿਪਤਾ ਬਰਮੌਤਾ ਰਚਿਤ ਮਿੰਨੀ ਕਹਾਣੀ ਸੰਗ੍ਰਹਿ ‘ਮਟਕ ਚਾਨਣਾ’ ਵੀ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤੀਆਂ ਗਈਆਂ।ਦੂਜੇ ਦੌਰ ਵਿਚ ਕੁਲਦੀਪ ਕੌਰ ਭੁੱਲਰ, ਗੁਰਪ੍ਰੀਤ ਸਿੰਘ ਜਖਵਾਲੀ, ਕਮਲ ਸਰਾਵਾਂ,ਸੁਖਦੇਵ ਸ਼ਰਮਾ, ਗੁਲਜ਼ਾਰ ਸਿੰਘ ਸ਼ੌਂਕੀ,ਸੁਰਿੰਦਰ ਕੌਰ ਬਾੜਾ, ਹਰੀਦੱਤ ਹਬੀਬ, ਹਰਸ਼ ਕੁਮਾਰ ਹਰਸ਼, ਗੁਰਚਰਨ ਸਿੰਘ ਪੱਬਾਰਾਲੀ, ਬਲਬੀਰ ਦਿਲਦਾਰ,ਜੋਗਾ ਸਿੰਘ ਧਨੌਲਾ,ਸਤੀਸ਼ ਵਿਦਰੋਹੀ, ਅਮਰ ਗਰਗ ਕਲਮਦਾਨ,ਮਨਜੀਤ ਪੱਟੀ, ਹਰਪ੍ਰੀਤ ਸਿੰਘ ਰਾਣਾ, ਦੀਦਾਰ ਖ਼ਾਨ ਧਬਲਾਨ, ਤੇਜਿੰਦਰ ਸਿੰਘ ਅਨਜਾਨਾ, ਗੁਰਦਰਸ਼ਨ ਸਿੰਘ ਗੁਸੀਲ, ਰਘਬੀਰ ਮਹਿਮੀ,ਬਲਦੇਵ ਸਿੰਘ ਬਿੰਦਰਾ, ਭੁਪਿੰਦਰ ਕੌਰ ਵਾਲੀਆ, ਕਿਰਨ ਗਰਗ, ਕੁਲਦੀਪ ਮਾਨ, ਲਖਵੀਰ ਸਿੰਘ ਦੌਦਪੁਰ, ਗੁਰਜੀਤ ਸਿੰਘ ਦੌਦਪੁਰ, ਹਰਦੀਪ ਕੌਰ ਜੱਸੋਵਾਲ, ਤ੍ਰਿ਼ਲੋਕ ਢਿੱਲੋਂ, ਮੰਗਤ ਖ਼ਾਨ, ਨਿਰਮਲਾ ਗਰਗ,ਜਸਵਿੰਦਰ ਸਿੰਘ ਬਰਸਟ,ਸ਼ਰਨਜੀਤ ਕੌਰ ਪ੍ਰੀਤ ਆਦਿ ਨੇ ਰਚਨਾਵਾਂ ਪੜ੍ਹੀਆਂ।
ਸਮਾਗਮ ਵਿਚ ਜੋਗਾ ਸਿੰਘ ਧਨੌਲਾ, ਰਣਬੀਰ ਸਿੰਘ (ਏ.ਆਈ.ਆਰ),,ਇੰਜੀ. ਪਰਵਿੰਦਰ ਸ਼ੋਖ,ਪੂਨਮ ਗੁਪਤ, ਪ੍ਰਿੰ. ਦਲੀਪ ਸਿੰਘ ਨਿਰਮਾਣ, ਖ਼ੁਸ਼ਪ੍ਰੀਤ ਇੰਸਾਂ, ਰਵੀ ਪਟਿਆਲਾ, ਛੱਜੂ ਰਾਮ ਮਿੱਤਲ, ਪ੍ਰੋ. ਜੇ.ਕੇ.ਮਿਗਲਾਨੀ, ਹਰਿਚਰਨ ਸਿੰਘ ਅਰੋੜਾ,ਸੁਰਿੰਦਰ ਕੁਮਾਰ ਗਰਗ, ਹਰਜਿੰਦਰ ਕੌਰ ਸੱਧਰ,ਸਤਨਾਮ ਸਿੰਘ ਮੱਟੂ,ਯੂ.ਐਸ.ਆਤਿਸ਼, ਹਰਬੰਸ ਸਿੰਘ ਮਾਨਕਪੁਰੀ, ਐਮ.ਐਸ.ਜੱਗੀ,ਚੇਤ ਸਿੰਘ, ਅਜੀਤ ਸਿੰਘ, ਜਸਵਿੰਦਰ ਸਿੰਘ ਖਾਰਾ, ਸਵਿੰਦਰ ਸਵੀਂ, ਪ੍ਰਵੀਨ ਵਰਮਾ, ਅਵਤਾਰ ਸਿੰਘ ਬਾਬਾ, ਜੰਟੀ ਬੇਤਾਬ ਬੀਂਬੜ ਆਦਿ ਵੀ ਹਾਜ਼ਰ ਸਨ।

Install Punjabi Akhbar App

Install
×