ਨਵਰੀਤ ਸਿੰਘ ਦੀ ਮੌਤ ਦੇ ਦੋਸ਼ੀਆਂ ਨੂੰ ਬਣਦੀ ਸ਼ਜਾ ਦਿਵਾਉਣ ਲਈ ਨਿਆਂਇਕ ਜਾਂਚ ਦੇ ਦਿੱਤੇ ਜਾਣ ਹੁਕਮ -ਖਹਿਰਾ

(ਨਵਰੀਤ ਸਿੰਘ)

ਭੁਲੱਥ —ਵਿਰੋਧੀ ਧਿਰ ਦੇ ਸਾਬਕਾ ਨੇਤਾ, ਐਮਐਲ.ਏ ਹਲਕਾ ਭੁਲੱਥ  ਸ: ਸੁਖਪਾਲ ਸਿੰਘ ਖਹਿਰਾ ਨੇ ਉੱਤਰ ਪ੍ਰਦੇਸ਼ ਦੇ ਜਿਲਾ ਰਾਮਪੁਰ ਦੇ ਪਿੰਡ ਡਿਬਡਿਬਾ ਦੇ ਨਵਰੀਤ ਸਿੰਘ ਦੀ ਪਿਛਲੇ ਦਿਨੀਂ ਕਿਸਾਨ ਪ੍ਰਦਰਸ਼ਨ ਦੋਰਾਨ ਆਈ.ਟੀ.ੳ ਕਰਾਂਸਿੰਗ ਵਿਖੇ ਪੁਲਿਸ ਫਾਇਰਿੰਗ ਵਿੱਚ ਮੋਤ ਹੋ ਗਈ ਸੀ। ਜੋ  ਆਸਟ੍ਰਰੇਲੀਆ ਵਿੱਚ ਰਹਿਣ ਵਾਲਾ ਨਵਰੀਤ ਸਿੰਘ ਕਿਸਾਨ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਭਾਰਤ ਆਇਆ ਸੀ। ਕਿਸਾਨ ਧਰਨਿਆਂ ਦੋਰਾਨ ਨਵਰੀਤ ਸਿੰਘ ਤੇ ਉਸ ਦਾ ਚਚੇਰਾ ਭਰਾ ਨਕਸ਼ਦੀਪ ਸਿੰਘ ਗਾਜੀਪੁਰ ਬਾਰਡਰ ਉੱਪਰ ਪ੍ਰਦਰਸ਼ਨ ਕਰ ਰਹੇ ਸਨ। ਖਹਿਰਾ ਨੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਖਹਿਰਾ ਨੇ ਇਕ ਪ੍ਰੈਸ ਬਿਆਨ ਦੇ ਨਾਲ ਕੇਜਰੀਵਾਲ ਨੂੰ ਲਿਖੇ ਪੱਤਰ ਦੀ ਕਾਪੀ ਜਾਰੀ ਕਰਦੇ ਹੋਏ ਦੱਸਿਆ ਕਿ ਲੰਘੀ 26 ਜਨਵਰੀ ਨੂੰ ਜਦ ਕਿਸਾਨ ਲੀਡਰਸ਼ਿਪ ਨੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਸੀ ਤਾਂ ਨਵਰੀਤ ਸਿੰਘ ਨੇ ਆਪਣੇ ਟਰੈਕਟਰ ਊੱਪਰ ਤਿਰੰਗਾ ਅਤੇ ਕਿਸਾਨੀ ਝੰਡਾ ਲਾਗਾ ਕੇ ਟਰੈਕਟਰ ਪਰੇਡ ਵਿੱਚ ਹਿੱਸਾ ਲਿਆ ਸੀ। ਰਿਪੋਰਟਾਂ ਅਨੁਸਾਰ 26 ਜਨਵਰੀ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਦਿੱਲੀ ਪੁਲਿਸ ਦਰਮਿਆਨ ਅਨੇਕਾਂ ਝੜਪਾਂ ਹੋਈਆਂ ਜਿਸ ਕਾਰਨ ਕਿਸਾਨਾਂ ਨੂੰ ਵੱਡੇ ਪੱਧਰ ਉੱਪਰ ਸੱਟਾਂ ਲਗੀਆਂ ਅਤੇ ਉਪਰੰਤ ਦਿੱਲੀ ਪੁਲਿਸ ਨੇ ਅਨੇਕਾਂ ਮੁਕੱਦਮੇ ਦਰਜ਼ ਕੀਤੇ ਅਤੇ 200 ਤੋਂ ਵੀ ਜਿਆਦਾ ਨੋਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹਨਾਂ ਵਿੱਚੋਂ ਜਿਆਦਾਤਰ ਪੰਜਾਬ ਨਾਲ ਸਬੰਧ ਰੱਖਦੇ ਹਨ।ਰਿਪੋਰਟਾਂ ਅਨੁਸਾਰ ਝੜਪਾਂ ਦੋਰਾਨ ਦਿੱਲੀ ਪੁਲਿਸ ਨੇ ਨਵਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਕੰਟਰੋਲ ਗੁਆ ਬੈਠਾ ਅਤੇ ਉਸ ਦਾ ਟਰੈਕਟਰ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਵਿੱਚ ਵੱਜਣ ਉਪਰੰਤ ਪਲਟ ਗਿਆ, ਨਤੀਜੇ ਵਜੋਂ ਨਵਰੀਤ ਸਿੰਘ ਦੀ ਮੋਤ ਹੋ ਗਈ। ਪੁਲਿਸ ਸਮੇਤ ਦਿੱਲੀ ਦੇ ਸਿਵਲ ਅਧਿਕਾਰੀ ਵੀ ਮੋਕੇ ਤੇ ਮੋਜੂਦ ਸਨ ਪਰੰਤੂ ਬਦਕਿਸਮਤੀ ਨਾਲ ਉਹਨਾਂ ਵਿੱਚੋਂ ਕਿਸੇ ਨੇ ਵੀ ਨਵਰੀਤ ਸਿੰਘ ਅਤੇ ਆਈ.ਟੀ.ੳ ਕਰਾਂਸਿੰਗ ਉੱਪਰ ਹੋਈ ਝੜਪ ਦੇ ਜਖਮੀਆਂ ਨੂੰ ਮੁੱਢਲੀ ਸਹਾਇਤਾ ਦਿਵਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਦੇ ਇਸ ਅਣਮਨੁੱਖੀ ਵਤੀਰੇ ਕਾਰਨ ਨਵਰੀਤ ਸਿੰਘ ਦੀ ਮੋਤ ਹੋ ਗਈ ਅਤੇ ਸੈਂਕੜਿਆਂ ਨੋਜਵਾਨ ਗੰਭੀਰ ਜਖਮੀ ਹੋ ਗਏ।ਦਿੱਲੀ ਪੁਲਿਸ ਵੱਲੋਂ ਨਵਰੀਤ ਸਿੰਘ ਨੂੰ ਗੋਲੀ ਮਾਰਨ ਦੇ ਢੁੱਕਵਾਂ ਸਬੂਤ ਹਨ ਜੋ ਕਿ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ। ਉਸ ਦਾ ਚਚੇਰਾ ਭਰਾ ਨਕਸ਼ਦੀਪ ਸਿੰਘ ਅਤੇ ਮੋਕੇ ਤੇ ਮੋਜੂਦ ਜਿਆਦਾਤਰ ਲੋਕਾਂ ਨੇ ਜਨਤਕ ਤੋਰ ਉੱਪਰ ਕਿਹਾ ਹੈ ਕਿ ਨਵਰੀਤ ਸਿੰਘ ਦੀ ਮੋਤ ਪੁਲਿਸ ਦੀ ਗੋਲੀ ਨਾਲ ਹੋਈ ਹੈ। ਬਦਕਿਸਮਤੀ ਨਾਲ ਦਿੱਲੀ ਪੁਲਿਸ ਸ਼ਰੇਆਮ ਕੀਤੇ ਇਸ ਕਤਲ ਨੂੰ ਐਕਸੀਡੈਂਟ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਲਈ ਇੱਕ ਨਿਰਪੱਖ ਅਤੇ ਅਜਾਦ ਜਾਂਚ ਹੀ ਨਵਰੀਤ ਸਿੰਘ ਦੀ ਮੋਤ ਦੇ ਸੱਚ ਨੂੰ ਸਾਹਮਣੇ ਲਿਆ ਸਕਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਵਿੱਚ ਕੀਤੇ ਗਏ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਵੀ ਗੋਲੀ ਨਾਲ ਮੋਤ ਹੋਣ ਵੱਲ ਇਸ਼ਾਰਾ ਕੀਤਾ ਗਿਆ ਹੈ। ਪੋਸਟ ਮਾਰਟਮ ਰਿਪਰੋਟ ਅਨੁਸਾਰ ਠੋਡੀ ਦੇ ਨਜਦੀਕ ਇੱਕ ਐਂਟਰੀ ਪੁਆਂਇੰਟ ਹੈ ਅਤੇ ਕੰਨ ਦੇ ਉੱਪਰ ਉਸ ਦੇ ਸਿਰ ਵਿੱਚ ਐਗਜਿਟ ਪੁਆਂਇੰਟ ਹੈ ਅਤੇ ਪੋਸਟ ਮਾਰਟਮ ਵਿੱਚ ਦਿਮਾਗ ਬਾਹਰ ਨਿਕਲਣ ਬਾਰੇ ਵੀ ਦੱਸਿਆ ਗਿਆ ਹੈ।ਇਹ ਸਾਰਾ ਘਟਨਾਕ੍ਰਮ, ਮੋਕੇ ਦੇ ਗਵਾਹਾਂ ਦੇ ਬਿਆਨ ਅਤੇ ਸ਼ੋਸ਼ਲ ਮੀਡੀਆ ਉੱਪਰ ਮੋਜੂਦ ਸਬੂਤ ਪੁਲਿਸ ਫਾਇਰਿੰਗ ਵਿੱਚ ਨਵਰੀਤ ਸਿੰਘ ਦੀ ਮੋਤ ਹੋਣ ਨੂੰ ਸਾਬਿਤ ਕਰਦੇ ਹਨ। ਮੈਂ ਤੁਹਾਡੇ ਧਿਆਨ ਵਿੱਚ ਇਹ ਵੀ ਲ਼ਿਆਉਣਾ ਚਾਹੁੰਦਾ ਹਾਂ ਕਿ ਕੁੰਡਲੀ ਅਤੇ ਸਿੰਘੂ ਬਾਰਡਰਾਂ ਉੱਪਰ 28, 29, 30 ਜਨਵਰੀ ਨੂੰ ਸਰਕਾਰ ਦੀ ਸ਼ਹਿ ਉੱਪਰ ਹੋਈ ਹਿੰਸਾ ਭਾਜਪਾ-ਆਰ.ਐਸ.ਐਸ ਵੱਲੋਂ ਕਿਸਾਨ ਸੰਘਰਸ਼ ਨੂੰ ਖਤਮ ਕਰਨ ਅਤੇ ਇਸ ਨੂੰ ਸਿੱਖ ਬਨਾਮ ਹਿੰਦੂ ਦੀ ਸ਼ਕਲ ਦੇਣ ਦੀ ਵੱਡੀ ਸਾਜਿਸ਼ ਦਾ ਹਿੱਸਾ ਹਨ।ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਨਵਰੀਤ ਸਿੰਘ ਦੀ ਮੋਤ ਦਾ ਕਾਰਨ ਲੱਭਣ ਅਤੇ ਭਾਜਪਾ-ਆਰ.ਐਸ.ਐਸ ਗੁੰਡਿਆਂ ਦੀ ਸ਼ਹਿ ਉੱਪਰ ਕੁੰਡਲੀ ਅਤੇ ਸਿੰਘੂ ਬਾਰਡਰ ਉੱਪਰ ਸ਼ਾਂਤਮਈ ਧਰਨੇ ਦੇ ਰਹੇ ਕਿਸਾਨਾਂ ਉੱਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਹਾਈ ਕੋਰਟ ਦੇ ਮੋਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਈ ਜਾਵੇ। ਖਹਿਰਾ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਕ ਹਿੱਤ ਵਿੱਚ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਯਕੀਨੀ ਬਣਾਉਣ ਵਾਸਤੇ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਤੇ  ਮੇਰੀ ਇਹ ਮੰਗ ਸਵੀਕਾਰ ਕਰੋਗੇ।

Install Punjabi Akhbar App

Install
×