ਕਹਾਣੀਕਾਰ ਤੇ ਪੱਤਰਕਾਰ ਪ੍ਰੇਮ ਗੋਰਖੀ ਦੇ ਵਿਛੌੜੇ ’ਤੇ ਦੁੱਖ ਦਾ ਪ੍ਰਗਟਾਵਾ

journalist writer prem gorkhi passed away 2

 ਚਰਿਚੱਤ ਕਹਾਣੀਕਾਰ ਤੇ ਪੱਤਰਕਾਰ ਪ੍ਰੇਮ ਗੋਰਖੀ ਦੇ ਵਿਛੌੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਕਲਮਕਾਰ ਰਿਮੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਕਿਹਾ ਕਿ ਗੋਰਖੀ ਹੋਰਾਂ ਦਲਿਤ ਸਮਾਜ ਦੇ ਅਣਗੋਲੇ ਜੀਵਨ ਨੂੰ ਆਪਣੀਆਂ ਲਿਖਤਾਂ ਵਿਚ ਦਰਜ ਕੀਤਾ।

journalist writer prem gorkhi passed away

ਉਹ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ ਤੇ ਨਾਵਲੈੱਟ ‘ਤਿੱਤਰ-ਖੰਭੀ ਜੂਹ’ ਨਾਲ ਪੰਜਾਬੀ ਸਾਹਿਤ ਜਗਤ ਵਿਚ ਚਰਚਿੱਤ ਹੋਏ। ਉਨਾਂ ਪੰਜਾਬੀ ਟ੍ਰਿਬਊਨ ਤੇ ਦੇਸ ਸੇਵਕ ਵਰਗੇ ਅਦਾਰਿਆਂ ਵਿਚ ਪੱਤਰਕਾਰਤਾ ਕਰਦੇ ਵੀ ਸਮਾਜਿਕ ਮਸਲੇ ਈਮਨਾਦਾਰੀ ਅਤੇ ਗੰਭੀਰਤਾ ਨਾਲ ਛੋਹੇ।

Install Punjabi Akhbar App

Install
×