ਪੱਤਰਕਾਰਾਂ ਨੂੰ ਮੁਹਿੰਮਕਾਰੀ ਅਤੇ ਖੋਜ਼ੀ ਪੱਤਰਕਾਰੀ ਲਈ ਕੰਮ ਕਰਨਾ ਚਾਹੀਦਾ ਹੈ- ਸ਼ੇਰਗਿੱਲ

DSCN7791 copyਪੰਜਾਬ ਦੇ ਪਾਣੀਆਂ, ਨਸ਼ੇ ਦੇ ਵੱਧ ਰਹੇ ਚਲਣ, ਬੇਰੁਜ਼ਗਾਰੀ, ਮਾਫੀਆ, ਭ੍ਰਿਸ਼ਟਾਚਾਰ, ਬਦਇੰਤਜ਼ਾਮੀ, ਜਿਹੇ ਪੰਜਾਬ ਦੇ ਮੁਦਿਆਂ ਮਸਲਿਆਂ ਸਬੰਧੀ ਲਗਾਤਾਰ ਪੰਜਾਬ ਤੇ ਪੰਜਾਬੋਂ ਬਾਹਰਲੀਆਂ ਅਖਬਾਰਾਂ ਵਿੱਚ ਛਪਣ ਵਾਲੇ ਪੱਤਰਕਾਰਾਂ, ਚਿੰਤਕਾਂ ਦੀ ਫਗਵਾੜਾ ਵਿੱਚ ਆਯੋਜਿਤ ਕੀਤੀ ਗਈ ਮੀਟਿੰਗ ਵਿੱਚ ”ਪੰਜਾਬ ਹਿਤੈਸ਼ੀ ਪੱਤਰਕਾਰ ਸੰਸਥਾਂ” ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ। ਇਸ ਮਿਿਟੰਗ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਅਤੇ ਉਜਾਗਰ ਸਿੰਘ ਪਟਿਆਲਾ ਨੇ ਕੀਤੀ। ਮੀਟਿੰਗ ਵਿੱਚ ਵੱਖੋ ਵੱਖਰੀਆਂ ਅਖਬਾਰਾਂ ਮਾਸਿਕ ਪੱਤਰਾਂ ਦੇ ਸੰਪਾਦਕਾ,ਫੀਚਰ ਲੇਖਕਾਂ, ਸਮੇਤ ਇੱਕ ਦਰਜ਼ਨ ਤੋਂ ਵੱਧ ਬੁੱਧੀਜੀਵੀ ਸ਼ਾਮਲ ਹੋਏ। ਸੰਸਥਾ ਦਾ ਦਫਤਰ ਫਗਵਾੜਾ ਵਿਖੇ ਬਣਾਕੇ ਉਘੇ ਕਾਲਮਨਵੀਸ ਗੁਰਮੀਤ ਸਿੰਘ ਪਲਾਹੀ ਨੂੰ ਇਸਦਾ ਕੋ ਆਰਡੀਨੇਟਰ ਸਥਾਪਿਤ ਕੀਤਾ ਗਿਆ। ਮੀਟਿੰਗ ਦਾ ਅਰੰਭ ਪ੍ਰੋ: ਬਲਵਿੰਦਰ ਸਿੰਘ ਨੇ ਕੀਤਾ ਅਤੇ ਉਨਾ੍ਹਂ ਗੁਰਮਤ ਵਿਚਾਰਧਾਰਾ, ਮਾਰਕਸਵਾਦ, ਬੁੱਧਮਤ ਆਦਿ ਦਾ ਸਾਂਝਾ ਡਾਇਲਾਗ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੁਕੱਣ, ਚੰਗਾ ਸਾਹਿਤ ਰਚਨ ਦੀ ਲੋੜ ਤੇ ਜੋਰ ਦਿਤਾ ਅਤੇ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਬੇਰੁਜ਼ਗਾਰੀ, ਸਿਖਿਆ ਸਿਹਤ ਦੀ ਅਣਦੇਖੀ, ਸਬੰਧੀ ਲਹਿਰ ਉਸਾਰਨ ਤੇ ਜ਼ੋਰ ਦਿਤਾ। ਦੀਦਾਰ ਸ਼ੇਤਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਿਨਾ੍ਹਂ ਕਾਰਨ ਭੰਬਲਭੂਸੇ’ਚ ਪਾਇਆ ਜਾ ਰਿਹਾ ਹੈ ਅਤੇ ਪੰਜਾਬੀ ਬੋਲੀ ਦਾ ਸਿਆਸਤਦਾਨਾਂ ਨਾਸ ਮਾਰ ਦਿਤਾ ਹੈ। ਕਾਲਮਨਵੀਸ ਜੀ.ਐਸ.ਗੁਰਦਿਤ ਨੇ ਨੌਜਵਾਨਾਂ ਦੀਆਂ ਸਮੱਸਿਆਵਾਂ ਸਮਝਣ ਤੇ ਉਨਾ੍ਹਂ ਦੇ ਹੱਲ ਲਈ ਲੇਖਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ। ਮਦਨਦੀਪ ਸਿੰਘ ਨੇ ਪੰਜਾਬੀ ਮੀਡੀਆਂ ਦੇ ਪੱਛੜੇਪਨ ਸਬੰਧੀ ਸਵਾਲ ਉਠਾਏ ਅਤੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨ ਦੇਹੀ ਕੀਤੀ ਜਾਵੇ ਅਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੱਤਰਕਾਰ ਸੰਜੀਦਾ ਯੋਗਦਾਨ ਪਾਉਣ । ਸਰਤਾਜ ਸਿੰਘ ਸਿੱਧੂ ਨੇ ਦੇਸ਼ ਦੀ ਵੱਧ ਰਹੀ ਅਬਾਦੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ‘ਚ ਬੇਰੁਜ਼ਗਾਰੀ ਦੇ ਦੈਂਤ ਨੁੰ ਨੱਥ ਪਾਉਣ ਦਾ ਸੱਦਾ ਦਿਤਾ । ਇੰਦਰਜੀਤ ਸਿੰਘ ਸੰਪਾਦਕ ਸੱਤ ਸਮੁੰਦਰੋਂ ਪਾਰ, ਸੁਖਵਿੰਦਰ ਸਿਮਘ ਸੰਪਾਦਕ ਸੱਚ ਦੀ ਤਾਕਤ ਅਤੇ ਤਰਨਜੀਤ ਕਿੰਨੜਾਂ ਸੰਪਾਦਕ ਸੰਗੀਤ ਦਰਪਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਜਾਗਰ ਸਿੰਘ ਨੇ ਪ੍ਰਧਾਨਗੀ ਭਾਸ਼ਨ ਕਰਦਿਆ ਕਿਹਾ ਕਿ ਸੰਵਾਦ ਤੋਂ ਬਿਨ੍ਹਾਂ ਕੋਈ ਨਤੀਜਾ ਨਹੀਂ ਨਿਕਲਦਾ ਅਤੇ ਹਮ-ਖਿਆਲੀ ਬੰਦੇ ਜਿਹਨਾਂ ਦੀਆਂ ਦਲੀਲਾਂ ਵਿੱਚ ਜਾਨ ਹੋਵੇ , ਉਹ ਹੀ ਸਮਾਜ ਨੁੰ ਸੇਧ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਲੇਖਕਾਂ ਨੂੰ ਇਨਾਮਾਂ ਲਈ ਲੇਲੜੀਆਂ ਨਹੀਂ ਕੱਢਣੀਆਂ ਚਾਹੀਦੀਆਂ। ਉਹਨਾਂ ਨੇ ਸਰਕਾਰੀ ਪ੍ਰਬੰਧ ‘ਚ ਪਾਰਦਰਸ਼ਤਾ ਲਿਆਉਣ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦੀ ਲੋੜ ਉਤੇ ਜ਼ੋਰ ਦਿੰਦਿਆ ਕਿਹਾ ਕਿ ਪੰਜਾਬ ਹਿਤੈਸ਼ੀ , ਚਿੰਤਕ , ਇਸ’ਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਅੰਤਰਾਸ਼ਟਰੀ ਪੱਤਰਕਾਰ ਨਰਪਾਲ ਸਿਮਘ ਸ਼ੇਰਗਿੱਲ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਹਿੰਦੋਸਤਾਨ ਦਾ ਲੋਕਤੰਤਰ ਬੀਮਾਰ ਹੈ , ਇਥੇ ਲੋਕਾਂ ਨੂੰ ਘੱਟ ਗਿਣਤੀਆਂ ਦਲਿਤਾਂ ਵਰਗਾਂ ‘ਚ ਵੰਡਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ। ਪੰਜਾਬ ਹਿਤੈਸ਼ੀ ਪੱਤਰਕਾਰਾਂ ਨੁੰ ਮੁਹਿੰਮਕਾਰੀ ਅਤੇ ਖੋਜ਼ੀ ਪੱਤਰਕਾਰੀ ਲਈ ਕੰਮ ਕਰਨਾ ਚਾਹੀਦਾ ਹੈ ਤਦੇ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਦਾ ਮੁੱਢ ਬੱਝੇਗਾ । ਗੁਰਮੀਤ ਪਲਾਹੀ ਨੇ ਅੰਤ ਵਿੱਚ ਪੰਜਾਬ ਦੇ ਮੁੱਦਿਆਂ , ਮਸਲਿਆਂ ਲਈ ਗੰਭੀਰਤਾਂ ਨਾਲ ਕੰਮ ਕਰ ਰਹੇ ਚਿੰਤਕਾਂ ਨੁੰ ਇਸ ਪਲੇਟਫਾਰਮ ਉਤੇ ਇਕੱਠੇ ਹੋਣ ਦਾ ਸੱਦਾ ਦਿਤਾ।

 ਗੁਰਮੀਤ ਪਲਾਹੀ

gurmitpalahi@yahoo.com

Welcome to Punjabi Akhbar

Install Punjabi Akhbar
×
Enable Notifications    OK No thanks