ਚੋਣਾਂ ਨੂੰ ਹੁਣ ਮਹਿਜ਼ ਕੁੱਝ ਕੁ ਦਿਨ ਹੀ ਰਹਿ ਗਏ ਹਨ ਅਤੇ ਸੱਤਾ ਧਿਰ ਆਪਣੀ ਮੁੜ ਤੋਂ ਵਾਪਸੀ ਵਿੱਚ ਲੱਗੀ ਹੈ ਜਦੋਂ ਕਿ ਵਿਰੋਧੀ ਧਿਰ ਸੱਤਾ ਹਾਸਿਲ ਕਰਨ ਵਾਸਤੇ ਜ਼ੋਰ ਲਗਾ ਰਹੀ ਹੈ। ਇਸ ਦੇ ਚਲਦਿਆਂ ਚੋਣ ਅੰਦਾਜ਼ੇ ਵੀ ਆਪੋ ਆਪਣੇ ਖ਼ਿਆਲ ਅਤੇ ਗਣਨਾਵਾਂ ਪੇਸ਼ ਕਰਨ ਵਿੱਚ ਪਿੱਛੇ ਨਹੀਂ ਹਨ ਅਤੇ ਹਰ ਰੋਜ਼ ਕੋਈ ਨਾ ਕੋਈ ਚੋਣਾਂ ਤੋਂ ਪਹਿਲਾਂ ਹੀ ਨਤੀਜੇ ਘੋਸ਼ਿਤ ਕਰ ਦਿੰਦਾ ਹੈ।
ਤਾਜ਼ਾ ਇੱਕ ਸਰਵੇਖਣ ਦੌਰਾਨ ਇਹ ਖ਼ਬਰਾਂ ਹਨ ਕਿ ਮੌਜੂਦਾ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੂੰ ਉਨ੍ਹਾਂ ਦੀ ਆਪਣੀ ਮੈਲਬੋਰਨ ਵਾਲੀ ਸੀਟ ਉਪਰ ਹੀ ਖ਼ਤਰਾ ਪੈ ਗਿਆ ਹੈ ਅਤੇ ਉਨ੍ਹਾਂ ਦੇ ਵਿਰੋਧ ਵਿੱਚ ਖੜੀ ਆਜ਼ਾਦ ਉਮੀਦਵਾਰ ਮੋਨੀਕ ਰਿਆਨ, ਉਨ੍ਹਾਂ ਨੂੰ ਬਹੁਤ ਹੱਦ ਤੱਕ ਚੁਣੌਤੀਆਂ ਦਿੰਦਿਆਂ ਨਜ਼ਰ ਆ ਰਹੇ ਹਨ।
ਆਸਟ੍ਰੇਲੀਆਈ ਅਖ਼ਬਾਰਾਂ ਦੇ (ਦ ਯੂ ਗੋਵ ਪੋਲ) ਸਰਵੇਖਣ ਦੌਰਾਨ ਦੱਸਦੇ ਹਨ ਕਿ ਗੋਲਡਸਟੇਨ ਵਾਲੀ ਸੀਟ ਉਪਰ ਵੀ ਆਜ਼ਾਦ ਉਮੀਦਮਾਰ -ਜੋਇ ਡੇਨੀਅਲ, ਮੌਜੂਦਾ ਲਿਬਰਲ ਐਮ.ਪੀ. ਟਿਮ ਵਿਲਸਨ ਉਪਰ ਭਾਰੂ ਪੈ ਰਹੇ ਹਨ।
ਨਿਊ ਸਾਊਥ ਵੇਲਜ਼ ਵਿਚਲੀਆਂ ਸੀਟਾਂ (ਮੈਕੇਲਰ, ਵੈਂਟਵਰਥ ਅਤੇ ਉਤਰੀ ਸਿਡਨੀ) ਉਪਰ ਮੌਜੂਦਾ ਐਮ.ਪੀ. (ਲਿਬਰਲ) ਵਧੀਆ ਪੋਜ਼ੀਸ਼ਨ ਵਿੱਚ ਹਨ ਅਤੇ ਹਾਲ ਦੀ ਘੜੀ ਉਨ੍ਹਾਂ ਦੇ ਵਿਰੋਧੀ, ਪਿੱਛੇ ਹੀ ਦਿਖਾਈ ਦੇ ਰਹੇ ਹਨ।