ਸਲਾਨਾ ਜੋੜ ਮੇਲਾ ਬਾਬਾ ਬੁੱਢਾ ਜੀ

IMG-20190708-WA0034

ਗੁਰਦੁਅਾਰਾ ਸਾਹਿਬ ਬਾਬਾ ਬੁੱਢਾ ਜੀ ਪੈਖਨਮ ਅਤੇ ਬਾਬਾ ਬੁੱਢਾ ਜੀ ਖੇਡ ਕਲੱਬ ਵੱਲੋਂ ਤੀਜਾ ਸਲਾਨਾ ਜੋੜ ਮੇਲਾ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਮੌਕੇ 28 ਅਤੇ 29 ਸਤੰਬਰ ਨੂੰ ਮਨਾੲਿਅਾ ਜਾ ਰਿਹਾ ਹੈ। ੲਿਸ ਜੋੜ ਮੇਲੇ ਦੌਰਾਨ ਵੱਖ ਵੱਖ ਖੇਡ ਮੁਕਾਬਲੇ ਕਰਵਾੲੇ ਜਾ ਰਹੇ ਹਨ, ਜਿੰਨਾਂ ਚੋੰ ਬੈਡਮਿੰਟਨ, ਵਾਲੀਬਾਲ ਅਤੇ ਕ੍ਰਿਕਟ ਤੇ ਮੁਕਾਬਲੇ 28 ਸਤੰਬਰ ਨੂੰ ਕਾਰਡੇਨੀਅਾ ਲਾੲੀਫ ,ਪੈਕਨਮ ਵਿਖੇ ਹੋਣਗੇ। 29 ਸਤੰਬਰ ਨੂੰ IYU ਪੈਕਨਮ ਵਿਖੇ ਫੁੱਟਬਾਲ, ਕਬੱਡੀ ਅਤੇ ਪਾਵਰ ਲਿਫਟਿੰਗ ਸਮੇਤ ਹੋਰ ਵੀ ਕੲੀ ਖੇਡ ਵੰਨਗੀਅਾਂ ਹੋਣਗੀਅਾਂ । ਜਗਦੇਵ ਸਿੰਘ ਤੇ ਬਾਕੀ ਪ੍ਰਬੰਧਕਾਂ ਨੇ ਦੱਸਿਅਾ ਕਿ ਨਿੳੂਜੀਲੈਂਡ ਤੋਂ ਵੀ ਖਿਡਾਰੀ ਪਹੁੰਚ ਰਹੇ ਨੇ। ੲਿਸ ਤੋਂ ਬਿਨਾਂ ਢਾਡੀ ਵਾਰਾਂ, ਬੱਚਿਅਾਂ ਦੇ ਬੁੱਧੀ ਪ੍ਰੀਖਣ ਮੁਕਾਬਲੇ, ਗੱਤਕਾ ਅਤੇ ਸੰਗੀਤਕ ਕੁਰਸੀ ਮੁਕਾਬਲੇ ਵੀ ਖਿੱਚ ਦਾ ਕੇਂਦਰ ਹੋਚਗੇ। ਪਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ੲਿਸ ਜੋੜ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Install Punjabi Akhbar App

Install
×