ਭਾਰਤ ਤੇ ਆਸਟਰੇਲੀਆ ਨੇ ਬਣਾਇਆ ਸੁਰੱਖਿਆ ਸਹਿਯੋਗ ਤੰਤਰ

tonimodi

ਭਾਰਤ ਅਤੇ ਆਸਟਰੇਲੀਆ ਨੇ ਖੇਤਰੀ ਸ਼ਾਂਤੀ ਵਧਾਉਣ ਤੇ ਅੱਤਵਾਦ ਦੀ ਚੁਣੌਤੀਆਂ ਦੇ ਨਾਲ ਹੀ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਰੱਖਿਆ ਸਹਿਯੋਗ ਦੀ ਦਿਸ਼ਾ ‘ਚ ਅੱਗੇ ਵਧਣ ਦੇ ਮਕਸਦ ਨਾਲ ਅੱਜ ਦੋਪੱਖੀ ਸੁਰੱਖਿਆ ਸਹਿਯੋਗ ਤੰਤਰ ਦੀ ਸਥਾਪਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲੀਆਈ ਹਮ ਰੁਤਬਾ ਟੋਨੀ ਅਬੌਟ ਨੇ ਵਾਰਤਾ ਕੀਤੀ ਅਤੇ ਇਕ ਸੁਰੱਖਿਆ ਸਹਿਯੋਗ ਤੰਤਰ ਦੀ ਸਥਾਪਨਾ ‘ਤੇ ਸਹਿਮਤੀ ਜਤਾਈ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਗਹਿਰਾਉਂਦੇ ਅਤੇ ਵਿਸਥਾਰ ਪਾ ਰਹੇ ਸੁਰੱਖਿਆ ਸਬੰਧਾਂ ਦਾ ਸੰਕੇਤ ਹੈ। ਦੋਵਾਂ ਦੇਸ਼ਾਂ ਨੇ ਸਾਂਝੇ ਹਿਤਾਂ ਦੇ ਖੇਤਰਾਂ ‘ਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਸਹਿਯੋਗ ਅਤੇ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਨੂੰ ਗਹਿਰਾ ਕਰਨ ਲਈ ਇਸ ਤੰਤਰ ਦੀ ਸਥਾਪਨਾ ਕੀਤੀ ਹੈ।

Install Punjabi Akhbar App

Install
×