ਇਕੋ ਮੇਰਾ ਦੋ ਵਰਗਾ -ਨਿਊਜ਼ੀਲੈਂਡ ਨੇ ਜਾਨਸੇਨ ਕੰਪਨੀ ਦੀ ਕਰੋਨਾ ਵੈਕਸੀਨ ਨੂੰ ਦਿੱਤੀ ਪ੍ਰਵਾਨਗੀ-ਇਕ ਟੀਕਾ ਕਾਫੀ

ਔਕਲੈਂਡ: ਨਿਊਜ਼ੀਲੈਂਡ ਸਰਕਾਰ ਨੇ ਜਾਨਸੇਨ ਕੰਪਨੀ ਦੀ ਕਰੋਨਾ ਦਵਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਦਵਾਈ ਦਾ ਇਕ ਹੀ ਟੀਕਾ ਕਾਫੀ ਅਸਰਦਾਰ ਹੋਵੇਗਾ। ਇਹ ਟੀਕਾ 18 ਸਾਲ ਤੋਂ ਉਪਰ ਵਾਲਿਆਂ ਨੂੰ ਲਗਾਇਆ ਜਾਵੇਗਾ। ਮੈਡਸੇਫ ਕੰਪਨੀ ਨੇ ਇਸ ਨੂੰ ਸੁਰੱਖਿਅਤ ਐਲਾਨ ਦਿੱਤਾ ਹੈ। ਸਰਕਾਰ ਨੇ ਜਿਹੜਾ ਪਹਿਲਾਂ ਫਾਈਜ਼ਰ ਕੰਪਨੀ ਦੇ ਟੀਕਿਆਂ ਵਾਲਾ ਕੰਮ ਸ਼ੁਰੂ ਕੀਤਾ ਹੈ ਉਹ ਅਜੇ ਚੱਲੇਗਾ। ਨਿਊਜ਼ੀਲੈਂਡ ਨੇ ਪਿਛਲੇ ਸਾਲ ਹੀ 20 ਲੱਖ ਟੀਕਿਆਂ ਵਾਸਤੇ ਆਪਣਾ ਕੋਟਾ ਰਾਖਵਾਂ ਕਰਵਾ ਲਿਆ ਸੀ। ਇਸ ਵੇਲੇ 5 ਲੱਖ ਤੋਂ ਉਪਰ ਕੀਵੀਆਂ ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ ਜਦ ਕਿ ਕੁੱਲ 12 ਲੱਖ ਤੋਂ ਉਪਰ ਟੀਕੇ ਲੱਗੇ ਹਨ। ਇਸ ਵੇਲੇ 36 ਦੇ ਕਰੀਬ ਐਕਟਵਿ ਕਰੋਨਾ ਕੇਸ ਆਈਸੋਲੇਸ਼ਨ ਦੇ ਵਿਚ ਹਨ।
ਸੰਜੇ ਸਿੰਘ ਹਨ ਗਲੋਬਲ ਹੈਡ: ਵਰਣਨਯੋਗ ਹੈ ਕਿ ਇਸ ਵੇਲੇ ਜਾਨਸੇਨ ਕੰਪਨੀ ਦੇ ਗਲੋਬਲ ਹੈਡ ਸ੍ਰੀ ਸੰਜੇ ਸਿੰਘ ਹਨ ਜੋ ਕਿ ਕੰਪਨੀ ਦੇ ਖੋਜ ਖੇਤਰ ਦੇ ਵਿਚ ਕਾਫੀ ਮੁਹਾਰਿਤ ਹਾਸਿਲ ਰੱਖਦੇ ਹਨ। ਉਨ੍ਹਾਂ ਦੇ ਅਧੀਨ 300 ਦੇ ਕਰੀਬ ਸਿਹਤ ਕਰਮਚਾਰੀ ਹਨ। ਜੌਹਨਸਨ ਐਂਡ ਜੌਹਨਸਨ ਦਾ ਇਹ ਅਦਾਰਾ ਐਂਟੀਬਾਇਟਕ ਦਵਾਈਆਂ ਦੇ ਵਿਚ ਵੱਡੀ ਖੋਜ ਕਰਦਾ ਹੈ। ਡਾ. ਸੰਜੇ ਸਿੰਘ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਫਿਰ ਲਾਈਫ ਸਾਇੰਸ ਇੰਸਟੀਚਿਊਟ ਦੇ ਵਿਚ ਅਣੂ ਜੀਵ ਵਿਗਿਆਨ ਦੇ ਵਿਭਾਗ ਵਿਚ ਰਹੇ। ਇਸ ਵੇਲੇ ਉਹ ਅਮਰੀਕਾ ਦੇ ਵਿਚ ਹਨ ਤੇ ਉਨ੍ਹਾਂ 5 ਦਵਾਈਆਂ ਨੂੰ ਈਜਾਦ ਕੀਤਾ ਹੈ, ਜਿਨ੍ਹਾਂ ਦੀ 3-4 ਬਿਲੀਅਨ ਤੱਕ ਹੁਣ ਤੱਕ ਵਿਕਰੀ ਹੋ ਚੁੱਕੀ ਹੈ।

Install Punjabi Akhbar App

Install
×