ਨਿਊ ਸਾਊਥ ਵੇਲਜ਼ ਦੇ ਡਿਪਟੀ ਪ੍ਰੀਮੀਅਰ ਵੱਲੋਂ ਵੀ ਅਸਤੀਫ਼ਾ ਦੇਣ ਅਤੇ ਸਿਆਸਤ ਛੱਡਣ ਦਾ ਐਲਾਨ

ਨਿਊ ਸਾਊਥ ਵੇਲਜ਼ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਕਿ ਵਧੀਕ ਪ੍ਰੀਮੀਅਰ -ਜੋਹਨ ਬੈਰੀਲੈਰੋ, ਨੇ ਵੀ ਆਪਣੇ ਮੌਜੂਦਾ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ ਨਾਲ ਸਿਆਸਤ ਛੱਡਣ ਦਾ ਐਲਾਨ ਵੀ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਹੁਣ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਲੇਖੇ ਲਾਉਣਾ ਚਾਹੁੰਦੇ ਹਨ ਅਤੇ ਇਸ ਵਾਸਤੇ ਉਹ ਸਿਆਸਤ ਵਿੱਚੋਂ ਬਾਹਰ ਹੋ ਕੇ ਆਪਣਾ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਮਨ ਬਣਾ ਚੁਕੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦੇ ਅਸਤੀਫ਼ੇ ਨਾਲ ਇਸ ਦਾ ਕੋਈ ਕਾਰਨ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹ ਉਨ੍ਹਾਂ ਦੀ ਨਿਜੀ ਘੋਸ਼ਣਾ ਅਤੇ ਨਿਜੀ ਫੈਸਲਾ ਹੈ ਜੋ ਕਿ ਉਨ੍ਹਾਂ ਦੇ ਆਪਣੇ ਕੁੱਝ ਨਿਜੀ ਕਾਰਨਾਂ ਕਰਕੇ ਹੀ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਬੈਰੀਲੈਰੋ ਦੱਖਣੀ ਨਿਊ ਸਾਊਥ ਵੇਲਜ਼ ਦੇ ਮੋਨਾਰੋ ਖੇਤਰ ਵਿੱਚੋਂ ਐਮ.ਪੀ. ਹਨ ਅਤੇ ਪਹਿਲੀ ਵਾਰੀ 2011 ਵਿੱਚ ਚੁਣੇ ਗਏ ਸਨ ਅਤੇ ਫੇਰ ਉਹ 2016 ਵਿੱਚ ਵਧੀਕ ਪ੍ਰੀਮੀਅਰ ਦੇ ਅਹੁਦੇ ਉਪਰ ਬਿਰਾਜਮਾਨ ਹੋਏ ਸਨ।

Install Punjabi Akhbar App

Install
×