ਅੰਤਲੇ ਸਾਹਾਂ ਤੱਕ ਕਰਤਾਰਪੁਰ ਕੋਰੀਡੋਰ ਨਾਲ ਜੁੜੇ ਰਹੇ ਅੰਬੈਸਡਰ ਜਾਨ ਡਬਲਯੂ ਮੈਕਡਾਨਲਡ ਇਸ ਦੁਨੀਆਂ ‘ਚ ਨਹੀਂ ਰਹੇ

  • ਯੂ.ਐੱਨ. ‘ਚ ਅਮਰੀਕਾ ਦੇ ਅੰਬੈਸਡਰ ਵਜੋਂ ਨਿਭਾਅ ਚੁੱਕੇ ਸਨ ਸੇਵਾਵਾਂ ਅਤੇ ਪੀਸ ਐਵਾਰਡ ਜੇਤੂ ਸਨ ਜਾਨ ਡਬਲਯੂ ਮੈਕਡਾਨਲਡ

IMG_3591

ਵਾਸ਼ਿੰਗਟਨ ਡੀ. ਸੀ. 29 ਮਈ   — ਬੀਤੇਂ ਦਿਨ ਜਾਨ ਮੈਕਡਾਨਲਡ ਜੋ ਕਲਿੰਟਨ ਦੀ ਰਾਸ਼ਟਰਪਤੀ ਟਰਮ ਸਮੇਂ ਯੂ. ਐੱਨ. ‘ਚ ਅਮਰੀਕਾ ਦੇ ਅੰਬੈਸਡਰ ਸਨ ਅਤੇ ਇੰਸਟੀਚਿਊਟ ਫਾਰ ਮਲਟੀਟ੍ਰੈਕ ਡਿਪਲੋਮਾ ਦੇ ਫਾਊਂਡਰ ਵੀ ਸਨ, ਜਿਨ੍ਹਾਂ ਨੇ ਅਨੇਕ ਸ਼ਾਂਤੀ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ, ਸ਼ਾਂਤੀ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਸਦਕਾ ਉਹ ਸੰਸਾਰ ਦੀਆਂ ਮਹਾਨ ਸਖਸ਼ੀਅਤਾਂ ਵਿੱਚੋਂ ਇੱਕ ਸਨ ।ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਯੁਨਾਈਟਡ ਸਿੱਖ ਮਿਸ਼ਨ ਵਲੋਂ ਕਰਤਾਰਪੁਪਰ ਕੋਰੀਡੋਰ ਸਬੰਧੀ ਇਨ੍ਹਾਂ ਨਾਲ ਇੱਕ ਸੰਧੀ ਕੀਤੀ ਸੀ। ਜਿਸ ਵਿੱਚ ਪੰਜ ਸਖਸ਼ੀਅਤਾਂ ਨੇ ਜਾਨ ਮੈਕਡੋਨਲ ਨਾਲ ਕੰਮ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਸੱਠ ਹਜ਼ਾਰ ਡਾਲਰ ਲਗਾ ਕੇ ਤਿਆਰ ਕੀਤਾ ਗਿਆ ਸੀ ।ਜੋ ਭਾਰਤ ਅਤੇ ਪਾਕਿਸਕਤਾਨ ਸਰਕਾਰ ਨੂੰ ਦਿੱਤਾ ਗਿਆ ਅਤੇ ਇਸੇ ਪ੍ਰੌਜੈਕਟ ਤੇ ਅੱਜ ਕੱਲ ਕੰਮ ਚੱਲ ਰਿਹਾ ਹੈ। ਉਨ੍ਹਾਂ ਨਾਲ ਇਸ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਵਾਲੇ ਰਛਪਾਲ ਸਿੰਘ ਢੀਂਡਸਾ, ਡਾ. ਸੁਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਵਰਲਡ ਬੈਂਕ, ਹਰਵਿੰਦਰ ਰਿਆੜ, ਆਤਮਾ ਸਿੰਘ, ਇੰਜ. ਸੁਰਿੰਦਰ ਸਿੰਘ, ਅਮਰ ਸਿੰਘ ਮੱਲ੍ਹੀ ਦੇ ਨਾਮ ਵਿਸ਼ੇਸ਼ ਹਨ। ਜਾਨ ਮੈਕਡਾਨਲਡ ਵਲੋਂ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨਾਲ ਲਗਾਤਾਰ ਰਾਬਤਾ ਰੱਖਿਆ ਗਿਆ ਤੇ ਇਹ ਪ੍ਰੋਜੈਕਟ ਬਾਬੇ ਨਾਨਕ ਦੀ ਅਪਾਰ ਕ੍ਰਿਪਾ ਸਦਕਾ 550ਵੇਂ ਪ੍ਰਕਾਸ਼ ਦਿਹਾੜੇ ਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨਾਂ ਲਈ ਮੁਕੰਮਲ ਹੋ ਕੇ ਖੁੱਲ੍ਹਣ ਜਾ ਰਿਹਾ ਹੈ।ਜਾਨ ਮੈਕਡੋਨਲਡ 97ਵੇਂ ਸਾਲ ਦੇ ਸਨ ਜੋ ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ। ਉਨ੍ਹਾਂ ਦੇ ਕੀਤੇ ਕੰਮਾਂ, ਪ੍ਰੋਜਕਟਾਂ ਅਤੇ ਇੰਸਟੀਚਿਊਟ ਮਲਟੀਟ੍ਰੈਕ ਵਿੱਚ ਚਲ ਰਹੇ ਕਾਰਜ ਉਨ੍ਹਾਂ ਦੀ ਯਾਦ ਨੂੰ ਸਦਾ ਤਾਜ਼ਾ ਰੱਖਣਗੇ। ਸਿੱਖ ਕਮਿਊਨਿਟੀ ਖਾਸ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਹਮੇਸ਼ਾ ਹੀ ਇਸ ਸਖਸ਼ੀਅਤ ਨੂੰ ਇਤਿਹਾਸ ਵਜੋਂ ਜਾਨਣਗੀਆ।

image1 (1)

ਇਨ੍ਹਾਂ ਦੇ ਚਲੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਤੇ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਵਿੱਚ ਮੈਟਰੋਪੁਲਿਟਨ ਦੇ ਗੁਰੂਘਰਾਂ ਦੇ ਪ੍ਰਬੰਧਕ, ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਸ਼ਾਮਲ ਹਨ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ, ਡਾ. ਰਾਜਵੰਤ ਸਿੰਘ ਫਾਊਂਡਰ ਗੁਰੂ ਗੋਬਿੰਦ ਸਿੰਘ ਗੁਰੂਘਰ, ਡਾ. ਦਰਸ਼ਨ ਸਿੰਘ ਸਲੂਜਾ ਚੇਅਰਮੈਨ ਜੀ. ਐੱਨ. ਐੱਫ. ਏ., ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਸਿੱਖ ਐਸੋਸੀਏਸ਼ਨ, ਹਰਬੰਸ ਸਿੰਘ ਸੰਧੂ ਗੁਰਦੁਆਰਾ ਗਿਆਨ ਸਾਗਰ, ਭਾਈ ਦਵਿੰਦਰ ਸਿੰਘ ਸਿੰਘ ਸਭਾ ਗੁਰਦੁਆਰਾ, ਸੁਰਜੀਤ ਸਿੰਘ ਵਰਜ਼ੀਨੀਆ ਗੁਰੂਘਰ, ਗੁਰਦੇਵ ਸਿੰਘ ਕੰਗ ਨਿਊਯਾਰਕ, ਡਾ. ਸਾਹਨੀ ਵਾਸ਼ਿੰਗਟਨ ਡੀ. ਸੀ. ਗੁਰਦੁਆਰਾ, ਬੀਬੀ ਰਵਿੰਦਰ ਕੌਰ ਮੱਲ੍ਹੀ, ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਅਕਾਲੀ ਦਲ ਤੋਂ ਇਲਾਵਾ ਹਜ਼ਾਰਾਂ ਸਖਸ਼ੀਅਤਾਂ ਨੇ ਜਾਨ ਮੈਕਡੋਨਲਡ ਦੀ ਮੌਤ ਤੇ ਦੁੱਖ ਪ੍ਰਗਟਾਇਆ।ਡਾ. ਗਿੱਲ ਨੇ ਕਿਹਾ ਕਿ ਇਸ ਸਖਸ਼ੀਅਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਸਿੱਖ ਇਤਿਹਾਸ ਵਿੱਚ ਦਰਜ ਹੋਵੇਗਾ ਜਿਸਨੇ ਕਰਤਾਪੁਰ ਕੋਰੀਡੋਰ ਪ੍ਰੋਜੈਕਟ ਦੋਵਾਂ ਮੁਲਕਾਂ ਵਿੱਚ ਇੰਜੀਨੀਅਰ ਭੇਜ ਕੇ ਤਿਆਰ ਕਰਵਾਇਆ ਸੀ। ਨਾਨਕ ਨਾਮ ਲੇਵਾ ਸੰਗਤਾਂ ਇਨ੍ਹਾਂ ਦੀਆਂ ਰਿਣੀ ਰਹਿਣਗੀਆਂ। ਇਨ੍ਹਾਂ ਦੀਆਂ ਅੰਤਮ ਰਸਮਾਂ 7 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰ 10 ਵਜੇ ਬਾਅਦ ਦੁਪਹਿਰ 1 ਵਜੇ ਤੱਕ ਅਰਲਿੰਗਟਨ, ਵਰਜ਼ੀਨੀਆਂ ਦੇ ਲੁਖਰਨ ਚਰਚ ਵਾਸ਼ਿੰਗਟਨ ਬੁਲੇਵਾਰਡ ਵਿਖੇ ਹੋਣਗੀਆਂ।

IMG_3564

ਯੁਨਾਈਟਡ ਸਿੱਖ ਮਿਸ਼ਨ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ: ਜਾਨ ਡਬਲਯੂ ਮੈਕਡਾਨਲਡ ਦੇ ਅਕਾਲ ਚਲਾਣੇ ‘ਤੇ ਕਰਤਾਰਪੁਰ ਸਾਹਿਬ ਕੋਰੀਡੋਰ ਪ੍ਰੌਜੈਕਟ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਯੂਨਾਈਟਡ ਸਿੱਖ ਮਿਸ਼ਨ ਦੇ ਮੁੱਖ ਸੇਵਾਦਾਰ ਸ੍ਰ. ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਡਾਨਲਡ ਦਾ ਅਕਾਲ ਚਲਾਣਾ ਇਕ ਬਹੁਤ ਵੱਡਾ ਘਾਟਾ ਹੈ, ਉਨ੍ਹਾਂ ਜੋ ਭੂਮਿਕਾ ਕਰਤਾਪੁਰ ਸਾਹਿਬ ਮਾਰਗ ਦੀ ਉਸਾਰੀ ਲਈ ਨਿਭਾਈ ਉਸ ਨੂੰ ਸਿੱਖ ਜਗਤ ਕਦੇ ਵੀ ਭੁੱਲ ਨਹੀਂ ਸਕੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸ੍ਰੀ ਮੈਕਡਾਨਲਡ ਨਾਲ  ਹਰਵਿੰਦਰ ਰਿਆੜ ਅਤੇ ਡਾ. ਸੁਰਿੰਦਰ ਗਿੱਲ ਦੀ ਮਾਰਫਤ 2008 ਵਿਚ ਸੰਪਰਕ ਹੋਇਆ ਸੀ। ਜਦੋਂ ਉਨ੍ਹਾਂ ਨਾਲ ਇਸ ਸ੍ਰੀ ਕਰਤਾਰਪੁਰ ਕੋਰੀਡੋਰ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਸਬੰਧੀ ਆਪਣਾ ਸਹਿਯੋਗ ਦੇਣਾ ਬਿਨਾਂ ਕਿਸੇ ਦੇਰੀ ਦੇ ਮੰਨ ਲ਼ਿਆ ਸੀ। 2009 ਵਿਚ ਉਨ੍ਹਾਂ ਲਾਸ ਐਂਜਲਸ ਵਿਚ ਉਨ੍ਹਾਂ ਨਾਲ ਇਸ ਪ੍ਰੌਜੈਕਟ ਸਬੰਧੀ ਕਾਂਟਰੈਕਟ ਸਾਈਨ ਹੋਇਆ ਜਿਸ ਉਪਰੰਤ ਆਪ ਜੀ ਨੇ ਦੋਵਾਂ ਸਰਕਾਰਾਂ ਨਾਲ ਰਾਬਤਾ ਬਣਾ ਕੇ ਮਾਰਗ ਉਸਾਰੇ ਜਾਣ ਦੀ ਗੱਲ ਤੋਰੀ ਸੀ।  2010 ਦੇ ਮਿਡ ਸਾਲ ਹੀ ਇਸ ਮਾਰਗ ਸਬੰਧੀ ਇਕ ਜਾਣਕਾਰੀ ਭਰਪੂਰ ਕਿਤਾਬਚਾ ਤਿਆਰ ਕਰਕੇ ਦੋਵਾਂ ਸਰਕਾਰਾਂ ਦੇ ਸਿਆਸਤਦਾਨਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚਦਾ ਕੀਤਾ ਗਿਆ ਅਤੇ ਇਹ ਕਿਤਾਬਚਾ ਨਿਊਜਰਸੀ ਵਿਚ ਰਿਲੀਜ਼ ਵੀ ਕੀਤਾ ਗਿਆ ਜਿੱਥੇ ਪ੍ਰਸਿੱਧ ਬਿਜ਼ਨਸਮੈਨ ਸ੍ਰ. ਓਂਕਾਰ ਸਿੰਘ (ਗੁਰਦੁਆਰਾ ਨਾਨਕ ਨਾਮ ਜਹਾਜ) ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸਨ। ਸ੍ਰ. ਢੀਂਡਸਾ ਨੇ ਦੱਸਿਆ ਕਿ ਜਾਨ ਡਬਲਯੂ ਮੈਕਡਾਨਲਡ ਨਾਲ ਜਦੋਂ ਸਲਾਹ ਮਸ਼ਵਰਾ ਕੀਤਾ ਗਿਆ ਕਿ ਇਸ ਕੋਰੀਡੋਰ ਦਾ ਨਾਮ ਸ੍ਰੀ ਕਰਤਾਪੁਰ ਕੋਰੀਡੋਰ ਰੱਖਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਤਾਂ ਬਿਲਕੁਲ ਠੀਕ ਹੈ ਪਰ ਇਹ ਕੋਰੀਡੋਰ ਇਕੱਲੇ ਕਰਤਾਰਪੁਰ ਨਾਲ ਹੀ ਸਬੰਧਿਤ ਨਹੀਂ ਹੋਵੇਗਾ ਇਕ ਪੂਰੇ ਏਸ਼ੀਆ ਦੀ ਸ਼ਾਂਤੀ ਨੂੰ ਕਾਇਮ ਕਰਨ ਲਈ ਪ੍ਰਭਾਵੀ ਹੋਵੇਗਾ ਇਸ ਲਈ ਇਸ ਦਾ ਨਾਮ ਸਾਊਥ ਏਸ਼ੀਅਨ ਪੀਸ ਕੋਰੀਡੋਰ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਜਾਨ ਡਬਲਯੂ ਮੈਕਡਾਨਲਡ ਨੂੰ ਆਪਣੀ ਰਹਿੰਦੀ ਜ਼ਿੰਦਗੀ ‘ਚੋਂ ਮਨਫੀ ਨਹੀਂ ਕਰ ਸਕਣਗੇ। ਇਸ ਮੌਕੇ ਯੁਨਾਇਟਿਡਗੁਰੂ ਨਾਨਕ ਫਾਊਂਡੇਸ਼ਨ ਵਲੋਂ ਸ੍ਰੀ ਰਛਪਾਲ ਸਿੰਘ ਢੀਂਡਸਾ ਤੋਂ ਇਲਾਵਾ ਲਹਿੰਬਰ ਸਿੰਘ ਵੜੈਚ, ਬਹਾਦਰ ਸਿੰਘ, ਉਜਾਗਰ ਸਿੰਘ ਉੱਪਲ, ਬਰਿੰਦਰਜੀਤ ਸਿੰਘ ਢਿੱਲੋਂ, ਇਕਬਾਲ ਸਿੰਘ ਸਮਰਾ, ਬਲਵਿੰਦਰ ਸਿੰਘ ਵੜੈਚ, ਗੁਰਦੀਪ ਸਿੰਘ ਮਲਿਕ, ਗੁਰਤਾਰ ਸਿੰਘ ਸੰਧੂ, ਨਛੱਤਰ ਸਿੰਘ ਭੁੱਲਰ, ਓਂਕਾਰ ਸਿੰਘ, ਵਿੱਕੀ ਸਿੰਘ, ਧਰਮਿੰਦਰ ਰੰਧਾਵਾ ਵੀ ਨਾਲ ਸਨ।

 

Install Punjabi Akhbar App

Install
×