ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਤੀਜੇ ਰਾਜ ਕਾਲ ਦਾ ਪਹਿਲਾ ਸਬਕ – ਕੋਈ ਵੀ ਸਾਂਸਦ ਜਾਂ ਮੰਤਰੀ ਆਕੜ ਖਾਂ ਨਾ ਬਣੇ (ਜੌਹਨ ਕੀ)

NZ PIC 22 Sep-2
ਨਿਊਜ਼ੀਲੈਂਡ ਦੇ ਵਿਚ ਤੀਜੀ ਵਾਰ ਯਾਨਿ ਕਿ 7ਵੇਂ ਸਾਲ ਦੇ ਵਿਚ ਪ੍ਰਵੇਸ਼ ਕਰ ਚੁੱਕੀ ਸਤਾਧਾਰ ਨੈਸ਼ਨਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਨੇ ਆਪਣੇ ਨਵੇਂ-ਪੁਰਾਣੇ ਚੁਣੇ ਗਏ ਸਾਰੇ ਸੰਸਦ ਮੈਂਬਰਾਂ ਤੇ ਸੰਭਾਵੀ ਮੰਤਰੀਆਂ ਨੂੰ ਪਹਿਲੀ ਹਦਾਇਤ ਦੇ ਵਿਚ ਸਬਕ ਪਰੋਸਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਪੱਖ ਤੋਂ ਆਕੜ ਖਾਂ, ਘਮੰਡੀ, ਹੰਕਾਰੀ ਅਤੇ ਅਭਿਮਾਨੀ ਨਾ ਹੋਣ। ਉਹ ਭਾਵੇਂ ਤੀਜੇ ਰਾਜਕਾਲ ਦੇ ਵਿਚ ਪ੍ਰਵੇਸ਼ ਕਰ ਰਹੇ ਹਨ ਪਰ ਉਹ ਆਪਣੇ ਆਪ ਨੂੰ ਆਮ ਲੋਕਾਂ ਵਾਂਗ ਜ਼ਮੀਨੀ ਪੱਧਰ ਉਤੇ ਹੀ ਰੱਖਣ। ਉਨ੍ਹਾਂ ਅੰਗਰੇਜ਼ੀ ਦੇ ਇਕ ਮੁਹਾਵਰੇ ‘ਵੀਅਰਡ ਆਫ਼’ (ਯਾਨਿ ਕਿ ਆਮ ਲੋਕਾਂ ਤੋਂ ਆਮ ਚੀਜ਼ਾਂ ਤੋਂ ਪੂਰੀ ਤਰ੍ਹਾਂ ਪਰ੍ਹੇ ਹੋ ਜਾਣਾ)  ਨੂੰ ਆਪਣੇ ਭਾਸ਼ਣ ਵਿਚ ਵਰਤਿਆਂ ਕਿਹਾ ਕਿ ਤੀਜੇ ਰਾਜ ਕਾਲ ਦੇ ਵਿਚ ਹਮੇਸ਼ਾਂ ਇਸ ਗੱਲ ਦਾ ਖਦਸ਼ਾ ਰਹਿੰਦਾ ਹੈ ਕਿ ਮੰਤਰੀ ਮੰਡਲ ਘਮੰਡੀ ਹੋ ਜਾਂਦਾ ਹੈ ਤੇ ਲੋਕਾਂ ਤੋਂ ਦੂਰੀ ਬਣਾ ਲੈਂਦਾ ਹੈ। ਲਗਪਗ ਪੂਰਾ ਬਹੁਮਤ ਮਿਲਣ ‘ਤੇ ਉਨ੍ਹਾਂ ਕਿਹਾ ਹੈ ਕਿ ਇਹ ਸਰਕਾਰ ਬਣਾਉਣ ਦਾ ਹੱਕ ਹਾਸਿਲ ਕਰਨਗੇ। ਉਨ੍ਹਾਂ ਆਪਣੇ ਸਾਰੇ ਸੰਭਾਵੀ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਸਾਰੇ ਸਹਿਯੋਗੀਆਂ ਅਤੇ ਨਿਊਜ਼ੀਲੈਂਡ ਵਾਸੀਆਂ ਦੇ ਸੰਪਰਕ ਵਿਚ ਰਹਿਣ।