ਯੂਏਪੀਏ ਖਿਲਾਫ ਨਿਰੰਤਰ ਹਮਾਇਤ ਕਰਨ ਤੇ ਭੁਲੱਥ ਦੇ ਪਿੰਡ ਅਕਾਲਾ ਦਾ ਪ੍ਰਵਾਸੀ ਜੋਗਿੰਦਰ ਸਿੰਘ ਗੁੱਜਰ ਹੋਣਗੇ ਜੇਲ ਤੋ ਰਿਹਾਅ: ਸੁਖਪਾਲ ਖਹਿਰਾ

ਭੁਲੱਥ- ਐਮ.ਐਲ.ਏ ਭੁਲੱਥ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਾਲ ਹੀ ਵਿੱਚ ਯੂਏਪੀਏ ਦੇ ਅਧੀਨ ਗਿਰਫਤਾਰ ਕੀਤੇ ਗਏ ਹਲਕਾ ਭੁਲੱਥ ਦੇ ਪਿੰਡ ਅਕਾਲਾ ਨਾਲ ਪਿਛੋਕੜ ਰੱਖਣ ਵਾਲੇ ਇਟਲੀ ’ਚ ਰਹਿੰਦੇ ਜੋਗਿੰਦਰ ਸਿੰਘ ਗੁੱਜਰ ਨੂੰ ਕੁਝ ਸ਼ਰਤਾਂ ਨਾਲ ਹੁਣ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਹੈ। ਇਸ ਚਮਤਕਾਰੀ ਰਾਹਤ ਲਈ ਜਿੱਥੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਾ ਹਾਂ ਉੱਥੇ ਹੀ ਇਸ ਮੁੱਦੇ ਦੀ ਨਿਰੰਤਰ ਹਮਾਇਤ ਕਰਨ ਵਾਲੇ ਸਾਰੇ ਇਨਸਾਫ਼ ਪਸੰਦ ਲੋਕਾਂ ਦਾ ਵੀ ਦਿਲੋਂ ਧੰਨਵਾਦੀ ਹਾਂ। ਅਜਿਹੀ ਫਰਾਖਦਿਲੀ ਦਿਖਾਉਣ ਵਾਸਤੇ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਪੂਰਥਲਾ ਪੁਲਿਸ ਦਾ ਵੀ ਧੰਨਵਾਦ ਕੀਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਆਸ ਕਰਨ  ਅਤੇ ਸਾਰੇ ਦੇ ਸਾਰੇ 16 ਯੂਏਪੀਏ  ਮੁਕੱਦਮਿਆਂ ਉੱਪਰ ਮੁੜ ਵਿਚਾਰ ਕਰਨ ਦੇ ਬਾਰੇ ’ਚ ਕਿਹਾ।