ਜੋਗਿੰਦਰ ਸ਼ਮਸ਼ੇਰ ਦਾ ਪੰਜਾਬ ਭਵਨ ਕੈਨੈਡਾ ਵਿਖੇ ਵਿਸ਼ੇਸ਼ ਸਨਮਾਨ

IMG_6233

ਨਿਊਯਾਰਕ – ਬੀਤੇ ਦਿਨ ਪੰਜਾਬ ਭਵਨ ਸਰੀ ਕੈਨੇਡਾ ਜਿੱਥੇ ਨਵੀਂਆਂ ਕਲਮਾਂ ਨੂੰ ਉਤਸਾਹਿਤ ਕਰਦਾ ਰਹਿੰਦਾ ਹੈ ਉੱਥੇ ਹੀ ਪ੍ਰੌੜ ਸਾਹਿਤਕਾਰਾਂ ਦਾ ਸਨਮਾਨ ਕਰਦੇ ਰਹਿਣਾ ਵੀ ਆਪਣਾਂ ਫਰਜ਼ ਸਮਝਦਾ ਹੈ ।  ਜੋਗਿੰਦਰ ਸ਼ਮਸ਼ੇਰ ਪੰਜਾਬੀ ਸਾਹਿਤ ਵਿੱਚ ਇਕ ਜਾਣਿਆਂ ਪਹਿਚਾਣਿਆਂ ਨਾਮ ਹੈ । ਲਗ-ਭਗ ਦਰਜਨ ਕਿਤਾਬਾਂ ਦੇ ਇਹ ਲੇਖਕ ਪਿਛਲੇ ਦਿਨੀਂ 90 ਵਰਿਆਂ ਦੇ ਹੋਏ ਹਨ । ਇਸ ਦਿਨ ਇਕ ਸਮਾਗਮ ਸਾਹਿਤ ਸਭਾ ਸਰੀ ਦੇ ਵਿਸ਼ੇਸ਼ ਉੱਦਮ ਨਾਲ ਪੰਜਾਬ ਭਵਨ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਸਾਹਿਤਕ ਮਿੱਤਰ ਪਿਆਰਿਆਂ ਵੱਲੋਂ 17 ਮਾਰਚ ਨੂੰ ਉਲੀਕਿਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸ੍ਰੀ ਸੁੱਖੀ ਬਾਠ, ਡਾ. ਨਿਰੰਜਣ ਸਿੰਘ ਢੱਲਾ, ਮਿਸਿਜ਼ ਢੱਲਾ,ਸ੍ਰੀ ਸਤਵੰਤ ਦੀਪਕ, ਸ੍ਰੀ ਕ੍ਰਿਸ਼ਨ ਭਨੋਟ ਅਤੇ ਸ੍ਰੀ ਇੰਦਰਜੀਤ ਧਾਮੀ ਸ਼ਾਮਿਲ ਹੋਏ |  ਵਿਦਵਾਨ ਬੁਲਾਰਿਆਂ ਨੇ ਲੇਖਕ ਦੇ ਜੀਵਨ ਅਤੇ ਲੇਖਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ । ਕਵਿਤਾਵਾਂ ਦੇ ਦੌਰ ਵਿੱਚ ਹਾਜ਼ਰ ਕਵੀਆ   ਨੇ   ਖ਼ੂਬਰੰਗ ਬੰਨ੍ਹਿਆ । ਪੰਜਾਬ ਭਵਨ ਸਰੀ ਦੇ ਬਾਨੀ ਸ੍ਰੀ ਸੁੱਖੀ ਬਾਠ ਅਤੇ ਕਵਿੰਦਰ ਚਾਂਦ ਨੇ ਸ੍ਰੀ ਜੋਗਿੰਦਰ ਸ਼ਮਸ਼ੇਰ ਦਾ ਵਿਸ਼ੇਸ਼ ਸਨਮਾਨ ਕੀਤਾ।

 

Install Punjabi Akhbar App

Install
×