ਜਿਮਨੀ ਚੋਣਾਂ ਵਿੱਚ ਅਪਰ ਹੰਟਰ ਸੀਟ ਗੁਆਉਣਾ ਲੇਬਰ ਪਾਰਟੀ ਦੀ ਸੰਪੂਰਨ ਜ਼ਿੰਮੇਵਾਰੀ ਜੋਲ ਫਿਜ਼ਗਿਬਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹਾਲ ਹੀ ਵਿੱਚ ਹੋਈਆਂ ਨਿਊ ਸਾਊਥ ਵੇਲਜ਼ ਦੇ ਅਪਰ ਹੰਟਰ ਖੇਤਰ ਵਿਚਲੀਆਂ ਜਿਮਨੀ ਚੋਣਾਂ ਵਿੱਚ ਹਾਰ ਜਾਣ ਦੇ ਬਾਅਦ ਲੇਬਰ ਬੈਕਬੈਂਚਰ ਜੋਲ ਫਿਜ਼ਗਿਬਨ ਨੇ ਕਿਹਾ ਹੈ ਕਿ ਇਸ ਹਾਰ ਲਈ ਸਾਰਿਆਂ ਦੀ ਹੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਵਾਸਤੇ ਜੋਡੀ ਮੈਕ-ਕੇਅ ਨੂੰ ਹੀ ਕਸੂਰਵਾਰ ਠਹਿਰਾਉਣਾ ਕੋਈ ਵਧੀਆ ਗੱਲ ਨਹੀਂ।
ਉਨ੍ਹਾਂ ਕਿਹਾ ਕਿ ਮਿਸ ਮੈਕ-ਕੇਅ ਨੇ ਬਹੁਤ ਜ਼ਿਆਦਾ ਦਬਾਅ ਅਧੀਨ ਆ ਕੇ ਵੀ ਵਧੀਆ ਕੰਮ ਕੀਤਾ ਕਿਉਂਕਿ ਉਹ ਅਜਿਹੀ ਸਥਿਤੀਆਂ ਨੂੰ ਸੰਭਾਲ ਰਹੇ ਸਨ ਜਿੱਥੇ ਕਿ ਆਂਕੜੇ ਦਰਸਾਉਂਦੇ ਹਨ ਕਿ ਪਾਰਟੀ ਦਾ ਵੋਟ ਬੈਂਕ ਘਟ ਕੇ 28% ਤੋਂ 21% ਤੱਕ ਆ ਗਿਆ ਹੈ। ਇਨ੍ਹਾਂ ਹਾਲਤਾਂ ਵਿੱਚ ਵੀ ਉਨ੍ਹਾਂ ਨੇ ਹੌਂਸਲੇ ਅਤੇ ਹਿੰਮਤ ਨਾਲ ਕੰਮ ਕੀਤਾ ਅਤੇ ਹਰ ਸਮੇਂ ਮੌਕੇ ਦੇ ਮੁਤਾਬਿਕ ਵਧੀਆ ਫੈਸਲੇ ਲਏ।
ਇਸ ਮੌਕੇ ਤੇ ਮਿਸ ਮੈਕ-ਕੇਅ ਨੇ ਕਿਹਾ ਕਿ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਇਸ ਹਾਰ ਬਾਰੇ ਵਿਚਾਰ ਵਟਾਂਦਰਾ ਕਰੇਗੀ ਅਤੇ ਸਥਿਤੀਆਂ ਦੀ ਪੜਚੋਲ ਹਰ ਤਰਫੋਂ ਕੀਤੀ ਜਾਵੇਗੀ।

Install Punjabi Akhbar App

Install
×