ਫੱਨ ਦਾ ਫੱਨ ਤੇ ਕੰਮ ਵੀ ਧੰਨ-ਧੰਨ: ਨਿਊਜ਼ੀਲੈਂਡ ‘ਚ ਬੱਚਿਆਂ ਦੇ ਕੈਂਸਰ ਦੇ ਇਲਾਜ ਲਈ ਅੱਜ ਮਨਾਇਆ ਜਾ ਰਿਹੈ ‘ਓਡ ਸ਼ੂ ਡੇਅ’

NZ PIC 10 Sep-1
ਨਿਊਜ਼ੀਲੈਂਡ ਦੇ ਵਿਚ ਬੱਚਿਆਂ ਦੇ ਕੈਂਸਰ ਦੇ ਇਲਾਜ ਲਈ ਭਾਵੇਂ ਸਰਕਾਰੀ ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ ਪਰ ਫਿਰ ਵੀ ਸਮਾਜਿਕ ਸੰਸਥਾਵਾਂ ਆਪਣੇ ਵੱਲੋਂ ਫੰਡ ਇਕੱਤਰ ਕਰਕੇ ਮੈਡਕੀਲ ਸੰਸਥਾਵਾਂ ਨੂੰ ਦਾਨ ਕਰਦੀਆਂ ਹਨ ਤਾਂ ਕਿ ਇਲਾਜ ਦੇ ਵਿਚ ਬਾਹਰੋਂ ਵੀ ਸਹਿਯੋਗ ਦਿੱਤਾ ਜਾ ਸਕੇ। ਲੋਕਾਂ ਕੋਲੋਂ ਦਾਨ ਲੈਣ ਵਾਸਤੇ ਵੀ ਇਥੇ ਵੱਖਰੇ-ਵੱਖਰੇ ਤੌਰ ਤਰੀਕੇ ਅਪਣਾਏ ਜਾਂਦੇ ਹਨ ਤਾਂ ਕਿ ਦਾਨ ਦੇਣ ਦੇ ਵਿਚ ਵੀ ਲੋਕਾਂ ਨੂੰ ਖੁਸ਼ੀ ਪ੍ਰਾਪਤ ਹੋਵੇ। ਅੱਜ 11 ਸਤੰਬਰ ਨੂੰ ਨਿਊਜ਼ੀਲੈਂਡ ਦੇ ‘ਓਡ ਸ਼ੂ ਡੇਅ’ ਮਨਾਇਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਲੋਕ ਜਾਂ ਬੱਚੇ ਅੱਜ ਕੰਮ ਜਾਂ ਸਕੂਲਾਂ ਦੇ ਅੰਦਰ ਇਕ ਜੁੱਤੀ ਦਾ ਪੈਰ ਕੋਈ ਹੋਰ ਅਤੇ ਇਕ ਹੋਰ ਪਾ ਕੇ ਜਾਣਗੇ। ਇਸਦੇ ਨਾਲ ਫੱਨ ਦਾ ਫੱਨ ਹੈ ਅਤੇ ਕੰਮ ਵੀ ਧੰਨ-ਧੰਨ ਹੈ। 14 ਸਾਲਾ ਕੁੜੀ ਜਿਸ ਦਾ ਨਾਂਅ ਇੰਡੀਆ ਹਿਲਟਨ ਹੈ ਅਤੇ 13 ਸਾਲਾ ਕੁੜੀ ਪੈਤਰਾ ਇਨ੍ਹਾਂ ਨੂੰ ਕੈਂਸਰ ਦੀ ਸ਼ਿਕਾਇਤ ਹੈ ਪਰ ਹੌਂਸਲੇ ਅਤੇ ਲੋਕਾਂ ਤੋਂ ਮਿਲਦੇ ਅਜਿਹੇ ਪਿਆਰ ਨੇ ਉਨ੍ਹਾਂ ਦੇ ਕੈਂਸਰ ਨੂੰ ਐਨਾ ਕਮਜ਼ੋਰ ਕਰ ਦਿੱਤਾ ਹੈ ਕਿ ਉਨ੍ਹਾਂ ਉਤੇ ਭਾਰੂ ਨਹੀਂ ਪੈ ਰਿਹਾ। ‘ਓਡ ਸ਼ੂ ਡੇਅ’ 2012 ਦੇ ਵਿਚ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਸਦੇ ਕਰੇਜ਼ ਹਰ ਸਾਲ ਵਧ ਰਿਹਾ ਹੈ। ਬੱਸਾਂ ਦੇ ਪਿਛੇ ਵੀ ਓਡ ਸ਼ੂ ਡੇਅ ਦੀ ਮਸ਼ਹੂਰੀ ਕੀਤੀ ਗਈ ਹੈ। ਦਾਨ ਦੇਣ ਲਈ  ਬੀ. ਐਨ. ਜ਼ੈਡ ਬੈਂਕ ਜਾਂ ਫਿਰ ਕੈਂਪ ਕੁਆਇਲਟੀ ਦੀ ਵੈਬ ਸਾਈਟ ਉਤੇ ਜਾਇਆ ਜਾ ਸਕਦਾ ਹੈ।  http://www.campquality.org.n੍ਰ/donate-endowment-trust/

Welcome to Punjabi Akhbar

Install Punjabi Akhbar
×
Enable Notifications    OK No thanks