ਐਡੀਲੇਡ ਸੰਸਦ ‘ਚ ਗੂੰਜੇ ‘ਜੋ ਬੋਲੇ ਸੋ ਨਿਹਾਲ ਦੇ ਜੈਕਾਰੇ’

1323805__d73124902ਐਡੀਲੇਡ ਸਾਊਥ ਆਸਟ੍ਰੇਲੀਆ ਦੀ ਸੰਸਦ ਦੇ ਹਾਲ ‘ਚ ਜੋਈ ਬੈਟੀਸਨ ਮਨਿਸਟਰ ਆਫ਼ ਮਲਟੀਕਲਚਰਲ ਅਫੇਅਰਜ਼ ਤੇ ਦਾਨਾ ਵਾਟਲੇ ਐੱਮ.ਪੀ. ਦੇ ਉੱਦਮ ਸਦਕਾ ਪਹਿਲੀ ਵਾਰ ਵਿਸਾਖੀ ਦੇ ਤਿਉਹਾਰ ਤੇ ਨਵੇਂ ਸਾਲ ਦੀ ਸ਼ੁੱਭ ਆਮਦ ਨੂੰ ਜੀ ਆਇਆਂ ਆਖਣ ਲਈ ਵੱਖ-ਵੱਖ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਪੰਜਾਬੀਆਂ ਤੇ ਸਿੱਖ ਭਾਈਚਾਰੇ ਵੱਲੋਂ ਸ਼ਿਰਕਤ ਕਰਕੇ ਮਨਾਇਆ ਗਿਆ | ਸੰਸਦ ‘ਚ ਪਹਿਲੀ ਵਾਰ ਮਨਾਏ ਗਏ ਵਿਸਾਖੀ ਦੇ ਸਮਾਗਮ ‘ਚ ਸਿੱਖ ਧਰਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਵਿਸਾਖੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਇਤਿਹਾਸ ਰੱਚਿਆ ਗਿਆ | ਜੋਈ ਬੈਟੀਸਨ ਨੇ ਸਮਾਗਮ ‘ਚ ਸਭ ਨੂੰ ਜੀ ਆਇਆਂ ਆਖਦੇ ਹੋਏ ਨਵੇਂ ਸਾਲ ਦੀ ਆਮਦ ਦੀ ਵਧਾਈ ਦਿੰਦੇ ਹੋਏ ਸਿੱਖ ਕੌਮ ਵੱਲੋਂ ਸਮਾਜ ‘ਚ ਪਾਏ-ਜਾਂਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ |

ਦਾਨਾ ਵਾਟਲੇ ਨੇ ਸਭਨਾਂ ਨੂੰ ਸਤਿਕਾਰ ਦਿੰਦੇ ਹੋਏ ਕਿਹਾ ਕਿ ਪੂਰਾ ਮਹੀਨਾ ਹੀ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਵੱਲੋਂ ਸੱਭਿਆਚਾਰਕ, ਧਾਰਮਿਕ ਸਮਾਗਮਾਂ ਰਾਹੀਂ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ‘ਚ ਐੱਮ.ਪੀ. ਜੈਨੀਫਰ ਤੇ ਗੈਰੀ ਕੈਡਾਲਾਰਜ ਮੈਂਬਰ ਲੈਜਿਸਲੇਟਿਵ ਕੌਾਸਲ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ | ਭਾਈਚਾਰੇ ‘ਚੋਂ ਸਰਦਾਰ ਬਲਵੰਤ ਸਿੰਘ, ਪਿ੍ਤਪਾਲ ਸਿੰਘ, ਅਮਰੀਕ ਸਿੰਘ ਥਾਂਦੀ, ਮਿੰਟੂ ਬ੍ਰਾੜ, ਜਗਤਾਰ ਸਿੰਘ ਨਾਗਰੀ, ਜੇ.ਜੇ. ਸਿੰਘ, ਬਲਰਾਜ ਸਿੰਘ ਬਾਠ, ਮੋਹਣ ਸਿੰਘ ਨਾਗਰਾ ਪ੍ਰਧਾਨ, ਬੋਬੀ ਸੈਂਹਬੀ, ਗਿਆਨੀ ਬਲਰਾਜ ਸਿੰਘ, ਹਰਵਿੰਦਰ ਸਿੰਘ ਗਰਚਾ, ਰਿੰਮਪੀ ਐਡੀਲੇਡ, ਰਾਜੇਸ਼ ਠਾਕੁਰ, ਦੀਪਕ ਭਾਰਦਵਾਜ, ਕਰਨੈਲ ਸਿੰਘ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਜੱਈ ਬੈਟੀਸਨ ਨੇ ਸਮਾਗਮ ਲਈ ਭਾਈਚਾਰੇ ਦਾ ਉਤਸ਼ਾਹ ਵੇਖਦੇ ਹੋਏ ਹਰ ਸਾਲ ਵਿਸਾਖੀ ਦਾ ਤਿਉਹਾਰ ਸੰਸਦ ‘ਚ ਮਨਾਏ ਜਾਣ ਦੇ ਵਾਦੇ ‘ਤੇ ਸਭਨਾ ਦਾ ਭਲਾ-ਸੁੱਖ ਮੰਗਦਿਆਂ ਸਮਾਗਮ ਦੀ ਵਧੀਆ ਢੰਗ ਨਾਲ ਸਮਾਪਤੀ ਹੋਈ |

1323805__d73296108( ਰੋਜ਼ਾਨਾ ਅਜੀਤ)